ਨਵੀਂ ਦਿੱਲੀ: ਪਤਨੀਆਂ ਨੂੰ ਛੱਡ ਕੇ ਵਿਦੇਸ਼ 'ਚ ਵੱਸਣ ਵਾਲੇ ਭਾਰਤੀਆਂ ਵਿਰੁੱਧ ਭਾਰਤ ਸਰਕਾਰ ਨੇ ਕਰੜੀ ਕਾਰਵਾਈ ਕੀਤੀ ਹੈ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ 45 ਪ੍ਰਵਾਸੀ ਭਾਰਤੀਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ, ਜਿਨ੍ਹਾਂ ਨੇ ਆਪਣੀਆਂ ਪਤਨੀਆਂ ਨੂੰ ਬੇਸਹਾਰਾ ਛੱਡ ਦਿੱਤਾ ਸੀ।
ਪਤਨੀਆਂ ਨੂੰ ਛੱਡਣ ਵਾਲੇ 45 ਐੱਨਆਰਆਈ ਦੇ ਪਾਸਪੋਰਟ ਰੱਦ - punjab news
ਪਤਨੀਆਂ ਨੂੰ ਬੇਸਹਾਰਾ ਛੱਡਣ ਵਾਲੇ ਐੱਨਆਰਆਈ ਵਿਰੁੱਧ ਭਾਰਤ ਦੀ ਸਖ਼ਤ ਕਾਰਵਾਈ। 45 ਪ੍ਰਵਾਸੀ ਭਾਰਤੀਆਂ ਦੇ ਪਾਸਪੋਰਟ ਕੀਤੇ ਰੱਦ। ਲੁੱਕ ਆਊਟ ਨੋਟਿਸ ਵੀ ਜਾਰੀ। ਮੇਨਕਾ ਗਾਂਧੀ ਨੇ ਦਿੱਤੀ ਜਾਣਕਾਰੀ।
ਫ਼ਾਈਲ ਫ਼ੋਟੋ
ਮੇਨਕਾ ਗਾਂਧੀ ਨੇ ਦੱਸਿਆ ਕਿ 45 ਫਰਾਰ ਹੋਏ ਐਨਆਰਆਈ ਪਤੀਆਂ ਲਈ ਲੁੱਕਆਊਟ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਹਨ ਤੇ ਉਨ੍ਹਾਂ ਦੇ ਪਾਸਪੋਰਟ ਵੀ ਵਿਦੇਸ਼ ਮੰਤਰਾਲੇ ਵੱਲੋਂ ਜ਼ਬਤ ਕਰ ਲਏ ਗਏ ਹਨ। ਇਹ ਕਾਰਵਾਈ ਵਿਸ਼ੇਸ਼ ਨੋਡਲ ਏਜੰਸੀ ਵੱਲੋਂ ਅਮਲ ਵਿੱਚ ਲਿਆਂਦੀ ਗਈ ਹੈ।
ਉਨ੍ਹਾਂ ਦੱਸਿਆ ਕਿ ਐਨਆਰਆਈ ਲਾੜਿਆਂ ਨੂੰ ਮੁਟਿਆਰਾਂ ਨਾਲ ਧੱਕਾ ਕਰਨ ਤੋਂ ਰੋਕਣ ਲਈ ਰਾਜ ਸਭਾ ਵਿੱਚ ਬਿੱਲ ਲਿਆਂਦਾ ਗਿਆ ਸੀ, ਪਰ ਕੁਝ ਖਾਮੀਆਂ ਕਾਰਨ ਅੱਗੇ ਨਾ ਵਧ ਸਕਿਆ। ਇਸ ਬਿਲ ਵਿੱਚ ਪ੍ਰਵਾਸੀ ਭਾਰਤੀਆਂ ਵੱਲੋਂ ਆਪਣੇ ਵਿਆਹ ਦਰਜ ਕਰਵਾਉਣ ਤੇ ਪਾਸਪੋਰਟ ਐਕਟ ਵਿੱਚ ਸੋਧ ਵੀ ਸ਼ਾਮਲ ਹੈ।