ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਲੰਘੇ 24 ਘੰਟੇ ਵਿੱਚ ਆਏ 3000 ਨਵੇਂ ਕੇਸਾਂ ਦੇ ਨਾਲ ਦਿੱਲੀ ਵਿੱਚ ਕੋਰੋਨਾ ਦੀ ਕੁੱਲ ਗਿਣਤੀ 59,746 ਹੋ ਗਏ ਹਨ।
ਲਗਾਤਾਰ ਤੀਜੇ ਦਿਨ ਦਿੱਲੀ ਵਿੱਚ 3 ਹਜ਼ਾਰ ਤੋਂ ਜ਼ਿਆਦਾ ਕੇਸ ਆ ਰਹੇ ਹਨ। ਕੇਸਾਂ ਦੇ ਨਾਲ-ਨਾਲ ਰਾਜਧਾਨੀ ਵਿੱਚ ਇਸ ਵਾਹਿਯਾਤ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਲਗਤਾਰ ਵਧ ਰਹੀ ਹੈ।
ਦਿੱਲੀ ਸਰਕਾਰ ਦੇ ਹੈਲਥ ਬੁਲੇਟਿਨ ਮੁਤਾਬਕ, 24 ਘੰਟੇ ਦੌਰਾਨ ਇਸ ਵਬਾ ਨਾਲ 63 ਵਿਅਕਤੀਆਂ ਦੀ ਮੌਤ ਹੋਈ ਹੈ ਜਿਸ ਤੋਂ ਬਾਅਦ ਮਰਨ ਵਾਲਿਆਂ ਗਿਣਤੀ 2175 ਹੋ ਗਈ ਹੈ। ਇਸ ਦੌਰਾਨ ਇੱਕ ਖ਼ੁਸ਼ੀ ਦੀ ਖ਼ਬਰ ਵੀ ਹੈ ਕਿ 33 ਹਜ਼ਾਰ ਲੋਕ ਇਸ ਬਿਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਲੰਘੇ 24 ਘੰਟਿਆਂ ਵਿੱਚ 1719 ਲੋਕ ਠੀਕ ਹੋ ਚੁੱਕੇ ਹਨ। ਰਾਜਧਾਨੀ ਵਿੱਚ ਅਜੇ ਵੀ ਕੋਰੋਨਾ ਦੇ ਕੁਲ 24,558 ਹਮਲੇ ਹੋਏ ਹਨ।
ਇਸ ਦੌਰਾਨ 12,106 ਮਰੀਜ਼ ਘਰਾਂ ਵਿੱਚ ਇਕਾਂਤਵਾਸ ਹਨ। ਸਰਕਾਰ ਦੇ ਕਹਿਣ ਅਨੁਸਾਰ ਬੀਤੇ 24 ਘੰਟਿਆਂ ਵਿੱਚ 18,105 ਸੈਂਪਲ ਲਏ ਹਏ ਹਨ ਜਿਸ ਨਾਲ ਅਜੇ ਤੱਕ ਹੋਏ ਕੁੱਲ ਸੈਂਪਲਾਂ ਦੀ ਗਿਣਤੀ 3,70,014 ਹੋ ਚੁੱਕੀ ਹੈ।