ਨਵੀਂ ਦਿੱਲੀ: ਨਿਜ਼ਾਮੁਦੀਨ ਦੇ ਮਰਕਜ਼ ਵਿੱਚ ਜਮ੍ਹਾ ਹੋਈ ਲੋਕਾਂ ਦੀ ਭੀੜ ਵਿੱਚੋਂ ਅਜੇ ਤੱਕ 1000 ਲੋਕਾਂ ਨੂੰ ਕੱਢਿਆ ਜਾ ਚੁੱਕਿਆ ਹੈ ਜਿਨ੍ਹਾਂ ਵਿਚੋਂ 300 ਲੋਕਾਂ ਨੂੰ ਹਸਪਤਾਲ ਵਿੱਚ ਰੱਖਿਆ ਗਿਆ ਹੈ। ਜਦੋਂ ਕਿ 700 ਲੋਕਾਂ ਨੂੰ ਇਕਾਂਤਵਾਸਨ ਵਿੱਚ ਰੱਖਿਆ ਗਿਆ ਹੈ।
ਸਿਹਤ ਮੰਤਰੀ ਸਤੇਂਦਰ ਜੈਨ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਪਹੁੰਚੇ ਲੋਕਾਂ ਵਿੱਚ 24 ਲੋਕਾਂ ਦੇ ਟੈਸਟ ਪਾਜ਼ੀਟਿਵ ਪਾਏ ਗਏ ਹਨ।
ਹਾਲਾਂਕਿ ਇਸ ਬਾਬਤ ਮਰਕਜ਼ ਦੇ ਮੌਲਵੀ ਦਾ ਕਹਿਣਾ ਹੈ ਕਿ ਇੱਥੇ ਲੋਕ ਤਾਲਾਬੰਦੀ ਦੌਰਾਨ ਫਸੇ ਹੋਏ ਸੀ ਜਿਸ ਦੀ ਜਾਣਕਾਰੀ ਉਨ੍ਹਾਂ ਪੁਲਿਸ ਨੂੰ ਦਿੱਤੀ ਸੀ ਪਰ ਇਸ ਬਾਬਤ ਪ੍ਰਸ਼ਾਸ਼ਨ ਨੇ ਕਈ ਢੁਕਵੀਂ ਕਾਰਵਾਈ ਨਹੀਂ ਕੀਤੀ ਸੀ।
ਪ੍ਰਸ਼ਾਸ਼ਨ ਨੂੰ ਦਿੱਤੀ ਜਾਣਕਾਰੀ
ਪ੍ਰਸ਼ਾਸ਼ਨ ਨੂੰ ਦਿੱਤੀ ਜਾਣਕਾਰੀ
ਜਾਣਕਾਰੀ ਦੇ ਮੁਤਾਬਕ, ਨਿਜ਼ਾਮੁਦੀਨ ਥਾਣੇ ਦੇ ਠੀਕ ਪਿੱਛੇ ਇੱਕ ਮਰਕਜ਼ ਬਣਿਆ ਹੋਇਆ ਹੈ ਜਿੱਥੇ ਸਾਲ ਭਰ ਦੇਸ਼-ਵਿਦੇਸ਼ ਤੋਂ ਆ ਕੇ ਲੋਕ ਰੁਕਦੇ ਹਨ। ਇੱਥੇ ਲੰਘੇ ਹਫ਼ਤੇ ਤਕਰੀਬਨ 3000 ਲੋਕ ਰੁਕੇ ਸੀ। ਇਸ ਵਿੱਚ ਕਈ ਦੇਸ਼ਾਂ ਦੇ ਲੋਕ ਸ਼ਾਮਲ ਸੀ। ਇੱਥੋਂ ਲੋਕ ਨਿਕਲ ਕੇ ਆਪਣੇ- ਆਪਣੇ ਸੂਬਿਆਂ ਵੱਲ ਗਏ ਹਨ ਜਿਨ੍ਹਾਂ ਦੀ ਪੱਛਾਣ ਕਰਨਾ ਇਸ ਵੇਲੇ ਸਰਕਾਰ ਲਈ ਸਭ ਤੋਂ ਵੱਡੀ ਦਿੱਕਤ ਬਣੀ ਹੋਈ ਹੈ।
ਹਸਪਤਾਲ ਵਿੱਚ ਪਾਏ ਗਏ 24 ਮਰੀਜ਼ਾਂ ਤੋਂ ਬਾਅਦ ਸਥਾਨਕ ਪ੍ਰਸ਼ਾਸ਼ਨ ਨੇ ਹਰਕਤ ਵਿੱਚ ਆਉਂਦਿਆਂ ਮਰਕਜ਼ ਨੂੰ ਖਾਲੀਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਹਾਲੇ ਤੱਕ1000 ਲੋਕਾਂ ਨੂੰ ਬਾਹਰ ਕੱਢ ਲਿਆ ਹੈ। ਜਿਨ੍ਹਾਂ ਵਿੱਚੋਂ 300 ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ 700 ਦੇ ਕਰੀਬ ਲੋਕਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਹਾਲਾਂਕਿ ਅਜੇ ਵੀ ਕਈ ਲੋਕ ਉਸ ਮਰਕਜ਼ ਵਿੱਚ ਹਨ ਜਿਨ੍ਹਾਂ ਨੂੰ ਬਾਰਰ ਕੱਢਣ ਲਈ ਪੁਲਿਸ ਜੱਦੋ ਜ਼ਹਿਦ ਕਰ ਰਹੀ ਹੈ।
ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਲੋਕਾਂ ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਇੱਕ ਤਰਫ਼ ਜਿੱਥੇ ਮਰਕਜ਼ ਨੂੰ ਖਾਲੀ ਕਰਵਾਇਆ ਗਿਆ ਹੈ ਉੱਥੇ ਹੀ ਇਸ ਗੱਲ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਇਹ ਲੋਕ ਕਿਸ-ਕਿਸ ਦੇ ਸੰਪਰਕ ਵਿੱਚ ਆਏ ਸਨ।
ਇਸ ਦੇ ਨਾਲ ਹੀ ਪੁਲਿਸ ਮਰਕਜ਼ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਵੀ ਕਰ ਰਹੀ ਹੈ ਕਿਉਂਕਿ ਇਸ ਦੇ ਬਾਬਤ ਦਿੱਲੀ ਪੁਲਿਸ ਵੱਲੋਂ ਐਫ਼ਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਹਨ।