ਸ੍ਰੀਨਗਰ : ਜੰਮੂ ਕਸ਼ਮੀਰ ਦੇ ਸੋਪੋਰ ਵਿਖੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋਣ ਦੀ ਖ਼ਬਰ ਹੈ। ਇਸ ਦੀ ਪੁਸ਼ਟੀ ਪੁਲਿਸ ਵੱਲੋਂ ਕੀਤੀ ਗਈ ਹੈ। ਹੁਣ ਤੱਕ ਇਸ ਮੁਠਭੇੜ 'ਚ ਦੋ ਅੱਤਵਾਦੀ ਮਾਰੇ ਗਏ ਹਨ।
ਪੁਲਿਸ ਨੇ ਦੱਸਿਆ ਕਿ ਵੀਰਵਾਰ ਨੂੰ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ ਹੈ।ਇੱਕ ਪੁਲਿਸ ਅਧਿਕਾਰੀ ਨੇ ਦੱਸਿਆ , ਸੁਰੱਖਿਆ ਬਲਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਅੱਜ ਸਵੇਰੇ ਉੱਤਰੀ ਕਸ਼ਮੀਰ ਦੇ ਸੋਪੋਰ ਅਤੇ ਹਰਦਸ਼ਿਵਾ ਇਲਾਕੇ 'ਚ ਕਾਰਡਨ ਅਤੇ ਸਰਚ ਆਪਰੇਸ਼ਨ ਸ਼ੁਰੂ ਕੀਤਾ। ਇਹ ਆਪਰੇਸ਼ਨ ਜੰਮੂ ਕਸ਼ਮੀਰ ਪੁਲਿਸ ਤੇ ਹੋਰਨਾ ਸੁਰੱਖਿਆ ਬਲਾਂ ਨਾਲ ਸਾਂਝੇ ਤੌਰ 'ਤੇ ਸ਼ੁਰੂ ਕੀਤਾ। ਅੱਤਵਾਦੀਆਂ ਨੇ ਸੁਰੱਖਿਆ ਬਲ ਦੇ ਜਵਾਨਾਂ ਉੱਤੇ ਫਾਈਰਿੰਗ ਸ਼ੁਰੂ ਕਰ ਦਿੱਤੀ , ਇਸ ਦੇ ਜਵਾਬ 'ਚ ਕਰਾਵਾਈ ਕਰਦਿਆਂ ਸੁਰੱਖਿਆ ਬਲਾਂ ਨੇ ਵੀ ਗੋਲਾਬਾਰੀ ਸ਼ੁਰੂ ਕਰ ਦਿੱਤੀ ਹੈ। ਇਸ ਮੁਠਭੇੜ ਦੌਰਾਨ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਸੁਰੱਖਿਆ ਬਲਾਂ ਤੋਂ ਮਿਲੀ ਇੱਕ ਹੋਰ ਕਾਮਯਾਬੀ 'ਚ ਭਾਰਤੀ ਫੌਜ ਨੇ ਬਡਗਾਮ ਵਿਖੇ ਲਸ਼ਕਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਅੱਤਵਾਦੀ ਗੱਤੀਵਿਧੀਆਂ 'ਚ ਸ਼ਾਮਲ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਇਤਰਾਜ਼ਯੋਗ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਇੱਕ ਖ਼ਾਸ ਇਨਪੁੱਟ 'ਤੇ ਕਾਰਵਾਈ ਕਰਦਿਆਂ ਬਡਗਾਮ ਪੁਲਿਸ ਤੇ ਫੌਜ ਦੀ ਕੌਮਾਂਤਰੀ ਰਾਈਫਲਸ ਦੀ ਬਟਾਲੀਅਨ ਨੇ ਇੱਕ ਸਰਚ ਆਪਰੇਸ਼ਨ ਚਲਾ ਕੇ ਅੱਤਵਾਦੀਆਂ ਦੇ 5 ਸਹਾਇਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਇਮਰਾਨ ਰਸ਼ਿਦ ਵਸਨੀਕ ਬਡਗਾਮ, ਇਸ਼ਫਾਂ ਅਹਿਮਦ ਗਨੀ ਵਸਨੀਕ ਚੇਕ ਕੋਵਾਸਾ, ਔਵੈਸ ਅਹਿਮਦ ਵਸਨੀਕ ਕੋਵਾਸਾ ਖ਼ਲੀਸਾ, ਮੋਹਸਿਨ ਕਾਦਿਰ ਵਸਨੀਕ ਕਰੁਹਾਮਾ ਬਡਗਾਮ ਤੇ ਆਬਿਦ ਰਾਥਰ ਵਸਨੀਕ ਅਰਚਨ ਮਗਮ ਵਜੋਂ ਹੋਈ ਹੈ।
ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ
ਗ੍ਰਿਫ਼ਤਾਰ ਮੁਲਜ਼ਮਾਂ ਤੋਂ ਇਤਰਾਜ਼ਯੋਗ ਸਮਾਨ ਅਤੇ ਹਥਿਆਰਾਂ ਨਾਲ ਸਬੰਧਤ ਸਮੱਗਰੀ ਬਰਾਮਦ ਕੀਤੀ ਗਈ ਹੈ। ਇਨ੍ਹਾਂ ਚੋਂ ਇੱਕ ਏਕੇ 47 ਦੀਆਂ 28 ਗੋਲੀਆਂ, ਇਕ ਏਕੇ 47 ਦੀ ਇੱਕ ਮੈਗਜ਼ੀਨ ਅਤੇ ਲਸ਼ਕਰ-ਏ-ਤੋਇਬਾ ਦੇ 20 ਪੋਸਟਰ ਬਰਾਮਦ ਕੀਤੇ ਹਨ। ਮੁਲਜ਼ਮਾਂ ਦਾ ਇਹ ਸਮੂਹ ਅੱਤਵਾਦੀ ਸੰਗਠਨ ਲਸ਼ਕਰ ਦੇ ਸਰਗਰਮ ਅੱਤਵਾਦੀਆਂ ਨੂੰ ਪਨਾਹ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਰਸਦ ਮੁਹੱਇਆ ਕਰਵਾਉਣ ਵਿੱਚ ਵੀ ਸ਼ਾਮਲ ਸੀ। ਪੁਲਿਸ ਦੇ ਮੁਤਾਬਕ ਇਹ ਪੰਜ ਮੁਲਜ਼ਮ ਪਿਛਲੇ ਕੁੱਝ ਮਹੀਨੀਆਂ ਤੋਂ ਇਸ ਖ਼ੇਤਰ 'ਚ ਸਰਗਰਮ ਹਨ। ਇਸ ਸਬੰਧ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ) ਦੀਆਂ ਸਬੰਧਤ ਧਾਰਾਵਾਂ ਤਹਿਤ ਮਗਾਮ ਥਾਣੇ ਵਿੱਚ ਐਫਆਈਆਰ ਨੰਬਰ 101/2020 ਦਰਜ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।