ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਦੇ 15 ਮਰੀਜ਼ ਸਾਹਮਣੇ ਆਏ ਹਨ ਅਤੇ ਇਹ ਅੰਕੜਾ 75 ਤੱਕ ਪਹੁੰਚ ਗਿਆ ਹੈ। ਕੋਰੋਨਾ ਨੇ ਭਾਰਤ ਵਿੱਚ ਇਕ ਆਦਮੀ ਦੀ ਜਾਨ ਵੀ ਲੈ ਲਈ ਹੈ। ਭਾਰਤ ਨੂੰ ਦਰਪੇਸ਼ ਇੱਕ ਵੱਡੀ ਸਮੱਸਿਆ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣਾ ਹੈ। ਇਰਾਨ ਵਿੱਚ ਤਕਰੀਬਨ 6 ਹਜ਼ਾਰ ਭਾਰਤੀ ਫਸੇ ਹੋਏ ਹਨ ਜਿਸ ਲਈ ਡਾਕਟਰਾਂ ਨਾਲ ਲੈਸ ਟੀਮ ਅੱਜ 150 ਭਾਰਤੀਆਂ ਨੂੰ ਜੈਸਲਮੇਰ ਲੈ ਕੇ ਆਵੇਗੀ। ਇਨ੍ਹਾਂ ਵਿੱਚ ਵਿਦਿਆਰਥੀ ਤੇ ਸ਼ਰਧਾਲੂ ਸ਼ਾਮਲ ਹਨ।
ਇਰਾਨ ਤੋਂ ਆਉਣ ਵਾਲੇ ਭਾਰਤੀਆਂ ਨੂੰ ਜਾਂਚ ਤੋਂ ਬਾਅਦ ਕੁਝ ਦਿਨਾਂ ਲਈ ਨਿਗਰਾਨੀ ਹੇਠ ਰੱਖਿਆ ਜਾਵੇਗਾ। ਇਸ ਲਈ ਜੋਧਪੁਰ ਅਤੇ ਜੈਸਲਮੇਰ ਵਿੱਚ ਭਾਰਤੀ ਫੌਜ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਫੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਮੁਤਾਬਕ, ਅਗਲੇ ਦੋ-ਤਿੰਨ ਦਿਨਾਂ ਵਿੱਚ ਵੱਡੀ ਗਿਣਤੀ 'ਚ ਭਾਰਤੀ ਘਰ ਪਰਤਣਗੇ। ਇੱਕ ਸਾਵਧਾਨੀ ਦੇ ਤੌਰ 'ਤੇ ਜੋਧਪੁਰ, ਜੈਸਲਮੇਰ, ਝਾਂਸੀ, ਗੋਰਖਪੁਰ, ਕੋਲਕਾਤਾ ਅਤੇ ਚੇਨੱਈ ਵਿੱਚ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਰਾਨ ਵਿੱਚ ਹੁਣ ਤੱਕ 429 ਮੌਤਾਂ