ਚੰਬਾ: ਜ਼ਿਲ੍ਹੇ ਦੇ ਪੰਜਪੁਲਾ ਕੋਲ ਇੱਕ ਨਿਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਖੱਡ ਵਿੱਚ ਡਿੱਗ ਗਈ ਜਿਸ ਨਾਲ 20 ਤੋਂ ਜ਼ਿਆਦਾ ਲੋਕ ਗੰਭੀਰ ਜਖ਼ਮੀ ਹੋ ਗਏ। ਹਾਦਸੇ ਵਿੱਚ 6 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਤੇ 6 ਹੋਰਾਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਹਿਮਾਚਲ ਦੇ ਚੰਬਾ 'ਚ ਭਿਆਨਕ ਬੱਸ ਹਾਦਸਾ, 12 ਮੌਤਾਂ - ਚੰਬਾ
ਹਿਮਾਚਲ ਦੇ ਚੰਬਾ ਦੇ ਪੰਜਪੁਲਾ ਕੋਲ ਖੱਡ 'ਚ ਡਿੱਗੀ ਬੱਸ। 12 ਲੋਕਾਂ ਦੀ ਹੋਈ ਮੌਤ ਤੇ 20 ਤੋਂ ਵੱਧ ਗੰਭੀਰ ਜਖ਼ਮੀ। ਬਚਾਅ ਕਾਰਜ ਜਾਰੀ। ਪਠਾਨਕੋਟ ਤੋਂ ਡਲਹੌਜ਼ੀ ਆ ਰਹੀ ਸੀ ਬੱਸ।
ਬਸ ਹਾਦਸਾ
ਜਾਣਕਾਰੀ ਮੁਤਾਬਕ ਬੱਸ ਪਠਾਨਕੋਟ ਤੋਂ ਡਲਹੌਜ਼ੀ ਦੇ ਰਾਹ ਵਿੱਚ ਪੰਜਪੁਲਾ ਕੋਲ ਖੱਡ 'ਚ ਡਿੱਗ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਡੀਐਸਪੀ ਤੇ ਐਸਡੀਐਮ, ਡਲਹੌਜ਼ੀ ਪਹੁੰਚੇ। ਪੁਲਿਸ ਵੱਲੋਂ ਸਥਾਨਕ ਦੀ ਮਦਦ ਨਾਲ ਬਚਾਅ ਕਾਰਜ ਜਾਰੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।
ਡੀਐਸਪੀ ਡਲਹੌਜ਼ੀ ਰੋਹਿਨ ਡੋਗਰਾ ਨੇ ਮਾਮਲੇ ਦੀ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਚੁੱਕੀ ਜਦਕਿ 20 ਤੋਂ ਵੱਧ ਗੰਭੀਰ ਰੂਪ 'ਤੋਂ ਜਖ਼ਮੀ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।