ਨਵੀਂ ਦਿੱਲੀ: ਆਮ ਆਦਮੀ ਪਾਰਟੀ ਵੱਲੋਂ ਚਲਾਈ ਜਾ ਰਹੀ 'ਰਾਸ਼ਟਰੀ ਨਿਰਮਾਣ ਲਈ ਆਪ’ ਮੁਹਿੰਮ ਨਾਲ 24 ਘੰਟਿਆਂ ਵਿੱਚ ਦੇਸ਼ ਭਰ ਤੋਂ ਤਕਰੀਬਨ 11 ਲੱਖ ਲੋਕ ਜੁੜ ਗਏ ਹਨ। ਦਰਅਸਲ, ਇਸ ਦੇ ਲਈ ਆਮ ਆਦਮੀ ਪਾਰਟੀ ਨੇ ਇੱਕ ਨੰਬਰ ਵੀ ਜਾਰੀ ਕੀਤਾ ਹੈ।
ਹੁਣ ਦੇਸ਼ ਨਿਰਮਾਣ ਦੇ ਰਾਹ 'ਤੇ ਆਪ, '24 ਘੰਟਿਆਂ 'ਚ 11 ਲੱਖ ਲੋਕ ਜੁੜੇ'
ਆਮ ਆਦਮੀ ਪਾਰਟੀ ਨੇ ਟਵੀਟ ਕਰਕੇ ਕਿਹਾ ਕਿ ਇਸ ਇਤਿਹਾਸਿਕ ਜਿੱਤ ਤੋਂ ਸਿਰਫ਼ 24 ਘੰਟਿਆਂ ਦੇ ਅੰਦਰ ਦੇਸ਼ ਦੇ ਲਗਭਗ 11 ਲੱਖ ਲੋਕ ਆਮ ਆਦਮੀ ਪਾਰਟੀ ਦੀ ਮੁਹਿੰਮ ਦਾ ਹਿੱਸਾ ਬਣੇ ਹਨ।
ਆਮ ਆਦਮੀ ਪਾਰਟੀ
ਇਸ ਤਹਿਤ ਇੱਕ ਮਿਸ ਕਾਲ ਨੰਬਰ ਜਾਰੀ ਕੀਤਾ ਗਿਆ ਹੈ, ਜਿਸ 'ਤੇ ਮਿਸ ਕਾਲ ਕਰਕੇ 11 ਲੱਖ ਲੋਕ ਦੇਸ਼ ਦਾ ਨਿਰਮਾਣ ਕਰਨ ਲਈ ਹਿੱਸਾ ਬਣ ਗਏ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਾਰਟੀ ਵੱਲੋਂ ਇਸ ਮਿਸ ਕਾਲ ਨੰਬਰ ਨੂੰ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 70 ਵਿੱਚੋਂ 62 ਸੀਟਾਂ ਹਾਸਲ ਕਰਕੇ ਮਹੱਤਵਪੁਰਣ ਜਿੱਤ ਹਾਸਿਲ ਕੀਤੀ ਹੈ।