ਪੰਜਾਬ

punjab

ETV Bharat / bharat

ਬੈਂਗਲੁਰੂ ਦੀ 100 ਸਾਲਾ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ

ਕਰਨਾਟਕਾ ਦੇ ਬੈਂਗਲੁਰੂ ਦੀ ਰਹਿਣ ਵਾਲੀ 100 ਸਾਲਾ ਮਾਰਸੀਲਿਨ ਸਾਲਦਾਨਾ ਕੋਰੋਨਾ ਤੋਂ ਮੁਕਤ ਹੋਣ ਵਾਲੀ ਸਭ ਤੋਂ ਵੱਧ ਉਮਰ ਦੀ ਔਰਤ ਬਣ ਗਈ ਹੈ।

ਬੈਂਗਲੁਰੂ ਦੀ 100 ਸਾਲਾ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ
ਬੈਂਗਲੁਰੂ ਦੀ 100 ਸਾਲਾ ਔਰਤ ਨੇ ਕੋਰੋਨਾ ਨੂੰ ਦਿੱਤੀ ਮਾਤ

By

Published : Jun 27, 2020, 4:40 PM IST

ਬੈਂਗਲੁਰੂ: ਭਾਰਤੀ ਸਰਕਾਰ, ਸਰਕਾਰ ਦਾ ਹਰ ਵਿਭਾਗ ਅਤੇ ਡਾਕਟਰ ਕੋਰੋਨਾ ਵਾਇਰਸ ਨੂੰ ਲੈ ਕੇ ਜਾਗਰੂਕਤਾ ਫ਼ੈਲਾਅ ਰਹੇ ਹਨ, ਪਰ ਡਰ ਕਾਰਨ ਕਈ ਲੋਕ ਹਸਪਤਾਲ ਜਾਣ ਤੋਂ ਕਤਰਾਉਂਦੇ ਹਨ।

ਜ਼ਿਆਦਾ ਉਮਰ ਦੇ ਲੋਕਾਂ ਨੂੰ ਇਹ ਵਾਇਰਸ ਜਲਦੀ ਪਕੜ ਵਿੱਚ ਲੈ ਰਿਹਾ ਹੈ, ਪਰ ਬੈਂਗਲੁਰੂ ਵਿਖੇ ਇੱਕ 100 ਸਾਲਾ ਦਾਦੀ ਮਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ।

ਤੁਹਾਨੂੰ ਦੱਸ ਦਈਏ ਕਿ ਮਾਰਸੀਲਿਨ ਸਾਲਦਾਨਾ ਨੂੰ ਕੋਰੋਨਾ ਵਾਇਰਸ ਦੀ ਮਰੀਜ਼ ਹੋਣ ਕਰ ਕੇ 18 ਜੂਨ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ।

ਜਾਣਕਾਰੀ ਮੁਤਾਬਕ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸਾਲਦਾਨਾ ਕਰਨਾਟਕ ਸੂਬੇ ਦੀ ਕੋਰੋਨਾ ਤੋਂ ਮੁਕਤ ਹੋਣ ਵਾਲੀ ਸਭ ਤੋਂ ਜ਼ਿਆਦਾ ਉਮਰ ਦੀ ਔਰਤ ਬਣ ਗਈ ਹੈ।

ਤਾਜ਼ਾ ਜਾਣਕਾਰੀ ਮੁਤਾਬਕ ਕਰਨਾਟਕ ਸੂਬੇ ਵਿੱਚ ਹੁਣ ਤੱਕ 11,005 ਕੋਰੋਨਾ ਮਾਮਲੇ ਹਨ ਅਤੇ ਹੁਣ ਤੱਕ 180 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਕਰਨਾਟਕ ਵਿੱਚ 6,916 ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ।

ABOUT THE AUTHOR

...view details