ਚੰਡੀਗੜ੍ਹ: ਸ਼ਾਇਦ ਉਪਰੋਕਤ ਕਥਨ ਇਸ ਲਈ ਵੀ ਸਹੀ ਹੈ ਕਿ ਜਿੱਥੇ ਲੋਕਸਭਾ ਚੋਣਾਂ (Lok Sabha Election) ਦੌਰਾਨ ਪੰਜਾਬ ਵਿੱਚ ਕਾਂਗਰਸ ਵੱਲੋਂ ਸਾਰੀਆਂ ਸੀਟਾਂ ’ਤੇ ਸਫਾਇਆ ਕਰਨ ਦੇ ਚਰਚੇ ਹੋਣ ਲੱਗੇ ਸੀ, ਉਥੇ ਆਮ ਆਦਮੀ ਪਾਰਟੀ ਨੇ ਸੰਗਰੂਰ ਵਿੱਚ ਕਾਂਗਰਸ (Congress in Sangrur) ਦਾ ਵਿਜੈ ਰਥ ਰੋਕ ਦਿੱਤਾ ਸੀ। 2014 ਵਿੱਚ ਆਮ ਆਦਮੀ ਪਾਰਟੀ ਦੀ ਪਹਿਲੇ ਪਹਿਰ ਵਿੱਚ ਹਨੇਰੀ ਝੁੱਲੀ ਸੀ ਤੇ ਚਾਰ ਲੋਕਸਭਾ ਸੀਟਾਂ ਜਿੱਤੀਆਂ ਸੀ। ਉਸ ਵੇਲੇ ਵੀ ਭਗਵੰਤ ਮਾਨ ਦੀ ਭੂਮਿਕਾ ਅਹਿਮ ਰਹੀ ਸੀ ਪਰ 2019 ਵਿੱਚ ਤਿੰਨ ਪੁਰਾਣੀਆਂ ਸੀਟਾਂ ਪਾਰਟੀ ਹਾਰ ਗਈ ਸੀ ਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਵੱਲੋਂ ਸਮੁੱਚੇ ਦੇਸ਼ ਵਿੱਚ ਚੋਣ ਜਿੱਤਣ ਵਾਲੇ ਇਕੱਲੇ ਸੰਸਦ ਮੈਂਬਰ ਬਣੇ।
ਨਿਜੀ ਜਾਣਕਾਰੀ
ਭਗਵੰਤ ਮਾਨ ਦਾ ਜਨਮ ਸ. ਮਹਿੰਦਰ ਸਿੰਘ ਦੇ ਘਰ ਮਾਤਾ ਹਰਪਾਲ ਕੌਰ ਦੀ ਕੁੱਖੋ 17 ਅਕਤੂਬਰ 1973 ਨੂੰ ਪਿੰਡ ਸਤੌਜ (ਸੰਗਰੂਰ) ਵਿਖੇ ਹੋਇਆ। ਮੁੱਢਲੀ ਸਿੱਖਿਆ ਪਿੰਡ ਤੋਂ ਹਾਸਲ ਕੀਤੀ ਤੇ ਸਰਕਾਰੀ ਕਾਲਜ ਸੁਨਾਮ ਤੋਂ ਬੀਕਾਮ ਦੀ ਪੜ੍ਹਾਈ ਕੀਤੀ। ਉਹ ਪੇਸ਼ੇ ਤੋਂ ਸਮਾਜ ਸੇਵੀ ਸਨ ਤੇ ਮਾਸਟਰ ਵੀ ਰਹੇ। ਬਾਅਦ ਵਿੱਚ ਉਨ੍ਹਾਂ ਨੇ ਕਮੇਡੀ ਸ਼ੁਰੂ ਕੀਤੀ ਤੇ ਪੰਜਾਬੀ ਕਮੇਡੀ ਦੇ ਸਿਰਮੌਰ ਕਲਾਕਾਰ ਰਹੇ। ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ। ਵਿਆਹੁਤਾ ਸਥਿਤੀ ਤਲਾਕਸ਼ੁਦਾ
ਸਿਆਸੀ ਸਫਰ
- ਮਈ 2014-ਭਗਵੰਤ ਮਾਨ ਪਹਿਲੀ ਵਾਰ ਮਈ, 2014 ਨੂੰ 16ਵੀਂ ਲੋਕ ਸਭਾ ਲਈ ਚੁਣਿਆ ਗਿਆ।
- ਮਈ, 2019 ਨੂੰ 17ਵੀਂ ਲੋਕ ਸਭਾ ਲਈ ਮੁੜ ਚੁਣੇ ਗਏ (ਦੂਜਾ ਕਾਰਜਕਾਲ)
- ਗੁਰਪ੍ਰੀਤ ਘੁੱਗੀ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਉਪਰੰਤ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਦਾ ਪ੍ਰਧਾਨ ਲਗਾ ਦਿੱਤਾ
- 1 ਸਤੰਬਰ 2014 ਤੋਂ 25 ਮਈ 2019 ਤੱਕ ਮੈਂਬਰ, ਸਥਾਈ ਕਮੇਟੀ ਆਨ ਪਰਸੋਨਲ, ਜਨਤਕ ਸ਼ਿਕਾਇਤਾਂ, ਕਾਨੂੰਨ ਅਤੇ ਨਿਆਂ ਰਹੇ।
- 11 ਦਸੰਬਰ 2014 - 25 ਮਈ 2019 ਤੱਕ ਮੈਂਬਰ, ਸਲਾਹਕਾਰ ਕਮੇਟੀ, ਪੇਂਡੂ ਵਿਕਾਸ ਮੰਤਰਾਲੇ, ਪੰਚਾਇਤੀ ਰਾਜ ਅਤੇ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਦੇ ਦਫ਼ਤਰਾਂ ਦੀ ਸਾਂਝੀ ਕਮੇਟੀ ਦੇ ਮੈਂਬਰ ਰਹੇ।
- 13 ਸਤੰਬਰ 2019 ਅੱਗੇ ਮੈਂਬਰ, ਸਟੈਂਡਿੰਗ ਕਮੇਟੀ ਆਨ ਫੂਡ, ਕੰਜ਼ਿਊਮਰ ਮਾਮਲੇ ਅਤੇ ਜਨਤਕ ਵੰਡ ਮੈਂਬਰ, ਸਲਾਹਕਾਰ ਕਮੇਟੀ, ਵਿਦੇਸ਼ ਮੰਤਰਾਲੇ
ਸਾਹਿਤਕ, ਕਲਾਤਮਕ ਅਤੇ ਵਿਗਿਆਨਕ ਪ੍ਰਾਪਤੀਆਂ
- ਕਾਮੇਡੀ ਸੀਰੀਅਲ ਅਤੇ ਸੀਡੀਜ਼ ਬਣਾਈਆਂ ਜੋ ਬਹੁਤ ਮਸ਼ਹੂਰ ਹੋਈਆਂ ਅਤੇ ਲਾਈਵ ਦਿੱਤੀਆਂ ਤੇ ਵੱਖ-ਵੱਖ ਦੇਸ਼ਾਂ ਵਿੱਚ ਪ੍ਰਦਰਸ਼ਨ ਜਿਨ੍ਹਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ
- ਸਮਾਜਿਕ ਅਤੇ ਸੱਭਿਆਚਾਰਕ ਸਰਗਰਮੀਆਂ
- ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਉੱਚਾ ਚੁੱਕਣ ਲਈ ਕੰਮ ਕੀਤਾ ਅਤੇ ਹੁਣ ਵੀ ਹੈ
- ਉਨ੍ਹਾਂ ਦੀ ਭਲਾਈ ਲਈ ਕੰਮ ਕਰਦੇ ਹੋਏ, ਵੱਖ-ਵੱਖ ਨਾਟਕਾਂ ਅਤੇ ਸੰਗੀਤ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ