ਪੰਜਾਬ

punjab

ETV Bharat / bharat

ਕੋਰੋਨਾ: ਬੰਗਲਾਦੇਸ਼ ਨੇ ਭਾਰਤ ਨਾਲ ਲੱਗਦੀ ਸਰਹੱਦ ਨੂੰ ਬੰਦ ਕਰਨ ਦਾ ਕੀਤਾ ਫੈਸਲਾ

ਬੰਗਲਾਦੇਸ਼ ਨੇ ਭਾਰਤ ਵਿੱਚ ਕੋਰੋਨਾ ਸੰਕਰਮਣ ਦੇ ਵਧਦੇ ਮਾਮਲਿਆਂ ਦੇ ਮਦੇਨਜ਼ਰ ਦੇਸ਼ ਦੇ ਨਾਲ ਲਗਦੀ ਆਪਣੀ ਸੀਮਾਵਾਂ ਨੂੰ ਸੋਮਵਾਰ ਤੋਂ 2 ਹਫਤਿਆਂ ਦੇ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ ਅਬਦੁਲ ਮੋਮੀਨ ਨੇ ਐਤਵਾਰ ਨੂੰ ਦੱਸਿਆ ਕਿ ਜ਼ਮੀਨੀ ਰਸਤੇ ਰਾਹੀਂ ਭਾਰਤ ਤੋਂ ਬੰਗਲਾਦੇਸ਼ ਆਉਣ ‘ਤੇ ਸੋਮਵਾਰ ਤੋਂ 14 ਦਿਨਾਂ ਦੀ ਪਾਬੰਦੀ ਹੋਵੇਗੀ।

ਫ਼ੋਟੋ
ਫ਼ੋਟੋ

By

Published : Apr 26, 2021, 8:20 AM IST

ਢਾਕਾ: ਬੰਗਲਾਦੇਸ਼ ਨੇ ਭਾਰਤ ਵਿੱਚ ਕੋਰੋਨਾ ਸੰਕਰਮਣ ਦੇ ਵਧਦੇ ਮਾਮਲਿਆਂ ਦੇ ਮਦੇਨਜ਼ਰ ਦੇਸ਼ ਦੇ ਨਾਲ ਲਗਦੀ ਆਪਣੀ ਸੀਮਾਵਾਂ ਨੂੰ ਸੋਮਵਾਰ ਤੋਂ 2 ਹਫਤਿਆਂ ਦੇ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ ਅਬਦੁਲ ਮੋਮੀਨ ਨੇ ਐਤਵਾਰ ਨੂੰ ਦੱਸਿਆ ਕਿ ਜ਼ਮੀਨੀ ਰਸਤੇ ਰਾਹੀਂ ਭਾਰਤ ਤੋਂ ਬੰਗਲਾਦੇਸ਼ ਆਉਣ ‘ਤੇ ਸੋਮਵਾਰ ਤੋਂ 14 ਦਿਨਾਂ ਦੀ ਪਾਬੰਦੀ ਹੋਵੇਗੀ।

ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਨੇ ਭਾਰਤ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਹੈ। ਮੰਤਰੀ ਨੇ ਕਿਹਾ ਕਿ ਗਆਂਢੀ ਦੇਸ਼ ਦੇ ਲੋਕਾਂ ਦੀ ਆਵਾਜਈ ਲਈ 2 ਹਫਤਿਆਂ ਲਈ ਬੰਦ ਰਹੇਗਾ, ਪਰ ਮਾਲ ਨਾਲ ਭਰੇ ਵਾਹਨਾਂ ਨੂੰ ਚੱਲਣ ਦੀ ਆਗਿਆ ਹੈ।

ਦੋਨਾਂ ਦੇਸ਼ਾਂ ਵਿੱਚ ਹਵਾਈ ਯਾਤਰਾ 14 ਅਪ੍ਰੈਲ ਤੋਂ ਮੁਲਤਵੀ ਕਰ ਦਿੱਤਾ ਹੈ।

ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮ ਖ਼ਾਨ ਕਮਲ ਨੇ ਇਹ ਵੀ ਕਿਹਾ, ‘ਉੱਚ ਅਧਿਕਾਰੀਆਂ ਨੇ ਦੋ ਹਫ਼ਤਿਆਂ ਲਈ ਸਰਹੱਦ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ, ਭਾਰਤ ਨਾਲ ਜ਼ਮੀਨੀ ਰਸਤਾ 26 ਅਪ੍ਰੈਲ ਤੋਂ ਬੰਦ ਰਹੇਗਾ’।

ABOUT THE AUTHOR

...view details