ਹਰਿਦੁਆਰ: ਯੋਗ ਗੁਰੂ ਬਾਬਾ ਰਾਮਦੇਵ ਹੁਣ ਆਯੁਰਵੈਦ ਬਨਾਮ ਐਲੋਪੈਥਿਕ ਦਵਾਈ ਵਿਵਾਦ ਨੂੰ ਖਤਮ ਕਰਨਾ ਚਾਹੁੰਦੇ ਹਨ। ਬਾਬਾ ਰਾਮਦੇਵ ਦੇ ਸੁਰ ਹੁਣ ਨਰਮ ਹੁੰਦੇ ਜਾਪਦੇ ਹਨ। ਇਹੀ ਕਾਰਨ ਹੈ ਕਿ ਬਾਬਾ ਰਾਮਦੇਵ ਹੁਣ ਕੋਰੋਨਾ ਟੀਕਾ ਲਗਵਾਉਣ ਦੀ ਗੱਲ ਕਰ ਰਹੇ ਹਨ। ਇੰਨਾ ਹੀ ਨਹੀਂ, ਪਹਿਲੀ ਵਾਰ ਬਾਬਾ ਰਾਮਦੇਵ ਇੱਕ ਪ੍ਰੋਗਰਾਮ ਵਿੱਚ ਮਾਸਕ ਪਾਏ ਦਿਖਾਈ ਦਿੱਤੇ। ਉਹ ਲੋਕਾਂ ਨੂੰ ਵੀ ਟੀਕਾ ਲਗਵਾਉਣ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ।
ਬਾਬਾ ਰਾਮਦੇਵ ਨੇ ਕੁਝ ਦਿਨ ਪਹਿਲਾਂ ਐਲੋਪੈਥਿਕ ਪ੍ਰਣਾਲੀ ਬਾਰੇ ਸਵਾਲ ਖੜੇ ਕੀਤੇ ਸਨ, ਜਿਸ ਤੋਂ ਬਾਅਦ ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਦੇ ਡਾਕਟਰਾਂ ਦੇ ਨਿਸ਼ਾਨੇ ‘ਤੇ ਆ ਗਏ ਸਨ। ਦੇਸ਼ ਭਰ ਦੇ ਡਾਕਟਰਾਂ ਨੇ ਉਨ੍ਹਾਂ ਖਿਲਾਫ ਪ੍ਰਦਰਸ਼ਨ ਕੀਤਾ। ਉਨ੍ਹਾਂ ਖਿਲਾਫ ਕਈ ਥਾਣਿਆਂ ਵਿਚ ਕੇਸ ਵੀ ਦਰਜ਼ ਕਰਵਾਏ ਗਏ ਸਨ। ਆਖਰਕਾਰ ਵਿਵਾਦ ਵਧਣ ਤੋਂ ਬਾਅਦ, ਬਾਬਾ ਰਾਮਦੇਵ ਨੂੰ ਯੂ-ਟਰਨ ਲੈਣਾ ਪਿਆ।
ਬਾਬਾ ਰਾਮਦੇਵ ਨੇ ਕਿਹਾ ਕਿ ਸਾਡੀ ਦੁਸ਼ਮਣੀ ਕਿਸੇ ਵੀ ਕੌਮ ਨਾਲ ਨਹੀਂ ਹੋ ਸਕਦੀ। ਧਰਤੀ ਦੇ ਸਾਰੇ ਚੰਗੇ ਡਾਕਟਰ ਰੱਬ ਦਾ ਰੂਪ ਹਨ। ਕਈ ਸੰਸਥਾ ਦੇ ਬਹੁਤ ਸਾਰੇ ਡਾਕਟਰ ਮਰੀਜ਼ਾਂ ਨੂੰ ਮਹਿੰਗੀ ਦਵਾਈਆਂ ਲਿਖਦੇ ਹਨ, ਉਹ ਵੀ ਸਿਰਫ ਉਨ੍ਹਾਂ ਦੇ ਕਮਿਸ਼ਨ ਲਈ ਜੋ ਕਿ ਬਹੁਤ ਗਲਤ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀਆਂ ਲਹਿਰਾਂ ਆਉਂਦੀਆਂ ਰਹਿਣਗੀਆਂ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਜੂਨ ਤੋਂ ਸਾਰਿਆਂ ਲਈ ਫ੍ਰੀ ਵੈਕਸੀਨ ਦਾ ਐਲਾਨ ਕੀਤਾ ਹੈ ਇਹ ਫੈਸਲਾ ਇਤਿਹਾਸਕ ਹੈ।
ਇਹ ਵੀ ਪੜ੍ਹੋ : ਪਤੰਜਲੀ ਨੂੰ ਸਰੋਂ ਦਾ ਤੇਲ ਸਪਲਾਈ ਕਰਨ ਵਾਲੀ ਮਿਲ ਦੇ ਸੈਂਪਲ ਫੇਲ੍ਹ, ਰਾਮਦੇਵ ਦੀ ਵਧੀ ਮੁਸ਼ਕਲ
ਟੀਕੇ ਦੀਆਂ ਦੋਵਾਂ ਖੁਰਾਕਾਂ ਲੈਣ ਦੇ ਨਾਲ ਯੋਗ ਅਤੇ ਆਯੁਰਵੈਦ ਨੂੰ ਅਪਣਾਉਣ ਨਾਲ ਕੋਰੋਨਾ ਤੋਂ ਸੁਰੱਖਿਆ ਲਈ ਇੱਕ ਕਵਚ ਬਣੇਗਾ। ਦੁਜੇ ਪਾਸੇ ਪੱਤਰਕਾਰਾਂ ਨੇ ਨੇਪਾਲ ਵਿੱਚ ਕੋਰੋਨਿਲ ਨੂੰ ਬੈਨ ਹੋਣ 'ਤੇ ਕੀਤੇ ਗਏ ਸਵਾਲ ਤੋਂ ਉਹ ਜਵਾਬ ਦੇਣ ਤੋਂ ਬੱਚਦੇ ਨਜ਼ਰ ਆਏ ਤੇ ਬਿਨਾਂ ਜਵਾਬ ਦਿੱਤੇ ਚੱਲੇ ਗਏ।