ਹੈਦਰਾਬਾਦ: ਟੀਵੀ ਸ਼ੋਅ 'ਅਨੁਪਮਾ' ਵਿੱਚ ਰੂਪਾਲੀ ਗਾਂਗੁਲੀ ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮਾਧਵੀ ਗੋਗਟੇ ਦਾ 21 ਨਵੰਬਰ ਨੂੰ ਦਿਹਾਂਤ (Madhvi Gogte dies on 21 Nov.) ਹੋ ਗਿਆ। ਕੁਝ ਦਿਨ ਪਹਿਲਾਂ ਉਹ ਕੋਰੋਨਾ ਦੀ ਲਪੇਟ 'ਚ ਆਈ ਸੀ। ਅਜਿਹੀਆਂ ਖਬਰਾਂ ਆਈਆਂ ਸਨ ਕਿ ਮਾਧਵੀ ਨੂੰ ਕੋਵਿਡ ਪਾਜ਼ੀਟਿਵ(Madhvi Covid positive) ਹੋਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹ ਠੀਕ ਹੋ ਰਹੀ ਸੀ ਪਰ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਸੀਰੀਅਲ ਦੀ ਟੀਮ ਸਦਮੇ ’ਚ
ਮਾਧਵੀ ਗੋਗਟੇ ਦੇ ਦੇਹਾਂ ਤੋਂ ਕਾਰਨ 'ਅਨੁਪਮਾ' ਦੀ ਟੀਮ ਡੂੰਘੇ ਸਦਮੇ 'ਚ ਹੈ। ਸ਼ੋਅ ਦੀ ਮੁੱਖ ਅਦਾਕਾਰਾ ਰੂਪਾਲੀ ਗਾਂਗੁਲੀ ਨੇ ਆਪਣੀ ਆਨਸਕ੍ਰੀਨ ਮਾਂ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਲਿਖਿਆ ਹੈ। ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਮਾਧਵੀ ਗੋਗਟੇ ਦੀ ਤਸਵੀਰ ਸ਼ੇਅਰ ਕਰਦੇ ਹੋਏ, ਉਸ ਨੇ ਲਿਖਿਆ, 'ਬਹੁਤ ਕੁਝ ਅਣਕਿਹਾ ਰਹਿ ਗਿਆ ਹੈ। ਮਾਧਵੀ ਜੀ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।’
ਸਹਿ ਅਦਾਕਾਰਾਂ ਨੇ ਦਿੱਤੀ ਸ਼ਰਧਾਂਜਲੀ
ਨੀਲੂ ਕੋਹਲੀ ਅਤੇ ਸੁਧਾ ਚੰਦਰਨ (Neelu Kohli and Sudha Chandran) ਨੇ ਵੀ ਮਾਧਵੀ ਗੋਗਟੇ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਭਾਵੁਕ ਪੋਸਟ ਲਿਖੀ। ਨੀਲੂ ਕੋਹਲੀ ਅਤੇ ਮਾਧਵੀ ਦੋਸਤ ਸਨ। ਨੀਲੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ (Instagram Account) 'ਤੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਮਾਧਵੀ ਮੇਰੀ ਦੋਸਤ...ਨਹੀਂ...ਮੈਨੂੰ ਯਕੀਨ ਨਹੀਂ ਆ ਰਿਹਾ ਕਿ ਤੁਸੀਂ ਹੁਣ ਨਹੀਂ ਰਹੇ, ਮੇਰਾ ਦਿਲ ਟੁੱਟ ਗਿਆ ਹੈ। ਤੁਸੀਂ ਬਹੁਤ ਜਲਦੀ ਚਲੇ ਗਏ। ਕਾਸ਼ ਮੈਂ ਫ਼ੋਨ ਚੁੱਕਿਆ ਹੁੰਦਾ ਅਤੇ ਤੁਹਾਡੇ ਨਾਲ ਗੱਲ ਕੀਤੀ ਹੁੰਦੀ ਜਦੋਂ ਤੁਸੀਂ ਮੇਰੇ ਸੰਦੇਸ਼ ਦਾ ਜਵਾਬ ਨਹੀਂ ਦਿੱਤਾ ਸੀ। ਹੁਣ ਸਿਰਫ ਪਛਤਾਵਾ ਹੈ