ਨਵੀਂ ਦਿੱਲੀ:ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਮੰਗਲਵਾਰ ਨੂੰ ਵੱਡਾ ਐਲਾਨ ਕੀਤਾ ਹੈ। ਜਲਦੀ ਹੀ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਵਿਸ਼ਾਖਾਪਟਨਮ ਹੋਵੇਗੀ। ਸੀਐਮ ਰੈੱਡੀ ਨੇ ਦਿੱਲੀ ਵਿੱਚ ਅੰਤਰਰਾਸ਼ਟਰੀ ਡਿਪਲੋਮੈਟਿਕ ਅਲਾਇੰਸ ਦੀ ਮੀਟਿੰਗ ਵਿੱਚ ਇਹ ਐਲਾਨ ਕੀਤਾ। ਉਹ ਮਾਰਚ ਵਿੱਚ ਵਿਸ਼ਾਖਾਪਟਨਮ ਵਿੱਚ ਹੋਣ ਵਾਲੇ ‘ਗਲੋਬਲ ਇਨਵੈਸਟਰਸ ਸਮਿਟ’ ਦੀ ਤਿਆਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਰੈੱਡੀ ਨੇ ਇਹ ਵੀ ਕਿਹਾ ਕਿ ਉਹ ਵਿਸ਼ਾਖਾਪਟਨਮ ਸ਼ਿਫਟ ਹੋ ਜਾਣਗੇ।
ਸੀਐਮ ਰੈਡੀ ਨੇ ਕਿਹਾ ਕਿ ਰਾਜ ਸਰਕਾਰ ਵਿਸ਼ਾਖਾਪਟਨਮ ਵਿੱਚ 3 ਅਤੇ 4 ਮਾਰਚ ਨੂੰ ਗਲੋਬਲ ਨਿਵੇਸ਼ਕ ਸੰਮੇਲਨ ਦਾ ਆਯੋਜਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਮਹੀਨਿਆਂ ਵਿੱਚ ਆਪਣਾ ਦਫ਼ਤਰ ਬੰਦਰਗਾਹ ਵਾਲੇ ਸ਼ਹਿਰ ਵਿੱਚ ਤਬਦੀਲ ਕਰ ਦੇਣਗੇ। ਉਨ੍ਹਾਂ ਉਦਯੋਗ ਜਗਤ ਦੇ ਲੋਕਾਂ ਨੂੰ ਵੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਸੂਬੇ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ। ਨਿਵੇਸ਼ਕ ਸੰਮੇਲਨ ਲਈ ਡੈਲੀਗੇਟਾਂ ਨੂੰ ਸੱਦਾ ਦਿੰਦੇ ਹੋਏ, ਉਨ੍ਹਾਂ ਕਿਹਾ, "ਇੱਥੇ ਮੈਂ ਤੁਹਾਨੂੰ ਵਿਸ਼ਾਖਾਪਟਨਮ ਲਈ ਸੱਦਾ ਦੇ ਰਿਹਾ ਹਾਂ ਜੋ ਆਉਣ ਵਾਲੇ ਦਿਨਾਂ ਵਿੱਚ ਸਾਡੀ ਰਾਜਧਾਨੀ ਹੋਵੇਗੀ। ਮੈਂ ਵੀ ਆਉਣ ਵਾਲੇ ਮਹੀਨਿਆਂ ਵਿੱਚ ਵਿਸ਼ਾਖਾਪਟਨਮ ਵਿੱਚ ਸ਼ਿਫਟ ਹੋਵਾਂਗਾ। ਵਿਸ਼ਾਖਾਪਟਨਮ ਵਿੱਚ 3 ਅਤੇ 4 ਮਾਰਚ ਨੂੰ ਨਿਵੇਸ਼ਕ ਕਾਨਫਰੰਸ ਹੋਵੇਗੀ ਜਿੱਥੇ ਤੁਹਾਨੂੰ ਦੁਬਾਰਾ ਮਿਲਣ ਦੀ ਉਮੀਦ ਹੈ। ”