ਪੰਜਾਬ

punjab

ETV Bharat / bharat

ਸਿੰਘੂ ਸਰਹੱਦ 'ਤੇ ਹਜ਼ਾਰਾਂ ਟਰੈਕਟਰਾਂ ਦਾ ਇੱਕਠ, 50 ਹਜ਼ਾਰ ਤੋਂ ਵੱਧ ਕਿਸਾਨ ਮੌਜੂਦ

ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਕਿਸਾਨ ਆਗੂਆਂ ਨੇ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਦੀ ਮੰਗ ਕੀਤੀ ਹੈ ਅਤੇ ਇਸਤੋਂ ਪਹਿਲਾਂ ਹਜ਼ਾਰਾਂ ਟਰੈਕਟਰ ਸਿੰਘੂ ਸਰਹੱਦ 'ਤੇ ਆਉਣੇ ਸ਼ੁਰੂ ਹੋ ਗਏ ਹਨ।

ਸਿੰਘੂ ਸਰਹੱਦ 'ਤੇ ਹਜ਼ਾਰਾਂ ਟਰੈਕਟਰ ਦਾ ਇੱਕਠ, 50 ਹਜ਼ਾਰ ਤੋਂ ਵੱਧ ਕਿਸਾਨ ਮੌਜੂਦ
ਸਿੰਘੂ ਸਰਹੱਦ 'ਤੇ ਹਜ਼ਾਰਾਂ ਟਰੈਕਟਰ ਦਾ ਇੱਕਠ, 50 ਹਜ਼ਾਰ ਤੋਂ ਵੱਧ ਕਿਸਾਨ ਮੌਜੂਦ

By

Published : Jan 25, 2021, 3:48 PM IST

ਸੋਨੀਪਤ: 26 ਜਨਵਰੀ ਨੂੰ ਕਿਸਾਨ ਦਿੱਲੀ ਵਿੱਚ ਟਰੈਕਟਰ ਪਰੇਡ ਕੱਢਣਗੇ। ਦਿੱਲੀ ਪੁਲਿਸ ਨੇ ਕਿਸਾਨ ਸੰਗਠਨਾਂ ਨੂੰ ਪਰੇਡ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਮੱਦੇਨਜ਼ਰ, ਸਿੰਘੂ ਸਰਹੱਦ 'ਤੇ ਕਿਸਾਨਾਂ ਦਾ ਇਕੱਠ ਸ਼ੁਰੂ ਹੋ ਗਿਆ ਹੈ। ਇਸ ਵੇਲੇ 50 ਹਜ਼ਾਰ ਤੋਂ ਵੱਧ ਕਿਸਾਨ ਟਰੈਕਟਰਾਂ ਨਾਲ ਮੌਜੂਦ ਦੱਸੇ ਜਾ ਰਹੇ ਹਨ।

ਸਿੰਘੂ ਸਰਹੱਦ 'ਤੇ ਹਜ਼ਾਰਾਂ ਟਰੈਕਟਰ ਦਾ ਇੱਕਠ, 50 ਹਜ਼ਾਰ ਤੋਂ ਵੱਧ ਕਿਸਾਨ ਮੌਜੂਦ

ਕਿਸਾਨਾਂ ਨੇ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਕਰਨ ਦੀ ਇਜ਼ਾਜਤ ਮੰਗੀ ਸੀ। ਦਿੱਲੀ ਪੁਲਿਸ ਨੇ ਪਰੇਡ ਨੂੰ ਪ੍ਰਵਾਨਗੀ ਦਿੰਦਿਆਂ ਕਿਸਾਨਾਂ ਨੂੰ ਇੱਕ ਰੋਡਮੈਪ ਵੀ ਸੌਂਪਿਆ ਹੈ। ਇਸ ਅਨੁਸਾਰ, ਕਿਸਾਨ ਆਪਣੇ ਟਰੈਕਟਰਾਂ ਨਾਲ ਦਿੱਲੀ ਲਈ ਰਵਾਨਾ ਹੋਣਗੇ। ਟਰੈਕਟਰ ਪਰੇਡ ਤੋਂ ਇੱਕ ਦਿਨ ਪਹਿਲਾਂ ਹਜ਼ਾਰਾਂ ਕਿਸਾਨ ਸਿੰਘੂ ਸਰਹੱਦ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।

ਸਿੰਘੂ ਸਰਹੱਦ 'ਤੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਅਸੀਂ ਸ਼ਾਂਤੀ ਨਾਲ ਟਰੈਕਟਰ ਪਰੇਡ ਕੱਢਾਂਗੇ ਅਤੇ ਇਹ ਸਾਡੀ ਤਾਕਤ ਦਿਖਾਏਗਾ। ਸਾਡੀ ਸਰਕਾਰ ਤੋਂ ਇੱਕੋ ਹੀ ਬੇਨਤੀ ਹੈ ਕਿ ਤੁਸੀਂ ਸਾਡੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਸਵੀਕਾਰ ਕਰੋ। ਨਹੀਂ ਤਾਂ ਅਸੀਂ ਵੀ ਆਪਣੀ ਲਹਿਰ ਜਾਰੀ ਰੱਖਾਂਗੇ।

ABOUT THE AUTHOR

...view details