ਨਵੀਂ ਦਿੱਲੀ: ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਦਰਮਿਆਨ ਗੱਲਬਾਤ ਦਾ 10ਵਾਂ ਦੌਰ ਹੁਣ ਖ਼ਤਮ ਹੋ ਗਿਆ ਹੈ। ਮੀਟਿੰਗ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅੱਜ ਦਾ ਦਿਨ ਅੰਦੋਲਨ ਦੇ ਨਜ਼ਰੀਏ ਨਾਲ ਵੀ ਮਹੱਤਵਪੂਰਨ ਸੀ। ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਨ ਤੋਂ ਬਾਅਦ, ਅਸੀਂ ਮੀਟਿੰਗ ਦੀ ਸ਼ੁਰੂਆਤ ਕੀਤੀ ਅਤੇ ਕੋਸ਼ਿਸ਼ ਕੀਤੀ ਕਿ ਕੋਈ ਨਾ ਕੋਈ ਫੈਸਲਾ ਹੋ ਜਾਵੇ।
ਸਾਰਥਕ ਦਿਸ਼ਾ ਵੱਲ ਵੱਧ ਰਹੀ ਗੱਲਬਾਤ, 22 ਨੂੰ ਹੱਲ ਹੋਣ ਦੀ ਸੰਭਾਵਨਾ - ਕਿਸਾਨ ਸੰਗਠਨਾ ਵਿਚਾਲੇ ਬੈਠਕ
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨ ਸੰਗਠਨਾ ਵਿਚਾਲੇ ਬੈਠਕ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਸਹੀ ਦਿਸ਼ਾ 'ਚ ਅੱਗੇ ਵੱਧ ਰਹੀ ਹੈ। ਅਗਲੀ ਬੈਠਕ 22 ਜਨਵਰੀ ਨੂੰ ਹੋਵੇਗੀ।
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ
ਪੜ੍ਹੇ ਤੋਮਰ ਨੇ ਕੀ ਕੁਝ ਕਿਹਾ-
- ਕਿਸਾਨ ਜੱਥੇਬੰਦੀਆਂ ਰਵਾਇਤੀ ਤੌਰ 'ਤੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ 'ਤੇ ਅੜੇ ਰਹੇ।
- ਸਰਕਾਰ ਖੁੱਲ੍ਹੇ ਦਿਲ ਅਤੇ ਵੱਡੇ ਮਨ ਨਾਲ ਕਾਨੂੰਨ ਦੀਆਂ ਧਾਰਾਵਾਂ ਵਿੱਚ ਸੋਧ ਕਰਨ ਲਈ ਤਿਆਰ ਰਹੀ।
- ਨਰਮ ਅਤੇ ਗਰਮ ਵਿਚਾਰ ਵਟਾਂਦਰੇ ਹੁੰਦੇ ਰਹੇ, ਕਈ ਦੌਰ ਦੀ ਚਰਚਾ ਹੋਈ।
- ਅੱਜ ਦਾ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ, ਸਰਕਾਰ ਦੀ ਇੱਛਾ ਸੀ ਕਿ ਕਿਸੀ ਵੀ ਤਰ੍ਹਾਂ ਨਾਲ ਹੱਲ ਮਿਲੇ।
- ਸਰਕਾਰ ਨੇ ਇਹ ਗੱਲ ਦੀ ਪੂਰੀ ਕੋਸ਼ਿਸ਼ ਕੀਤੀ ਕਿ ਕਿਸਾਨਾਂ ਦੇ ਮਨ 'ਚ ਸਰਕਾਰ ਹਰ ਵਿਸ਼ੇ ਪਰ ਵਿਚਾਰ ਲਈ ਤਿਆਰ ਹੈ , ਇਹ ਵਿਸ਼ਵਾਸ ਉਨ੍ਹਾਂ ਦੇ ਮਨਾਂ ਵਿੱਚ ਜਾਗ ਪਾਏ।
- ਸੁਪਰੀਮ ਕੋਰਟ ਨੇ ਖੇਤੀਬਾੜੀ ਕਾਨੂੰਨਾਂ ਨੂੰ ਮੁਲਤਵੀ ਕਰ ਦਿੱਤਾ ਹੈ, ਲਾਗੂ ਨਹੀਂ ਹੋ ਸਕੇਗਾ।
- ਕਾਨੂੰਨਾਂ 'ਤੇ, ਜੇ ਤੁਸੀਂ ਅੰਦੋਲਨ ਨਾਲ ਜੁੜੇ ਵੱਖ ਵੱਖ ਪਹਿਲੂਆਂ 'ਤੇ ਵਿਚਾਰ ਕਰਨਾ ਚਾਹੁੰਦੇ ਹੋ ਤਾਂ ਨਿਸ਼ਚਤ ਤੌਰ 'ਤੇ ਸਮੇਂ ਦੀ ਜ਼ਰੂਰਤ ਹੈ।
- ਇਹ ਸਮਾਂ ਛੇ ਮਹੀਨੇ, ਇੱਕ ਸਾਲ, 18 ਮਹੀਨੇ ਕੁਝ ਵੀ ਹੋ ਸਕਦਾ ਹੈ।
- ਸਰਕਾਰ ਕਾਨੂੰਨਾਂ ਦੇ ਲਾਗੂ ਹੋਣ ਨੂੰ ਮੁਲਤਵੀ ਕਰਨ ਲਈ ਸਹਿਮਤ ਹੈ।
- ਇਸ ਦੌਰਾਨ ਸਰਕਾਰ ਨੂੰ ਕਿਸਾਨਾਂ ਦੇ ਨਾਲ ਮਿਲ ਕੇ ਸਮੱਸਿਆਵਾਂ ਦਾ ਹੱਲ ਲੱਭਣਾ ਚਾਹੀਦਾ ਹੈ।