ਪੰਜਾਬ

punjab

ETV Bharat / bharat

ਨਿਰਮਾਣ ਅਧੀਨ ਫਲਾਈਓਵਰ ਡਿੱਗਿਆ, 14 ਮਜ਼ਦੂਰ ਜ਼ਖਮੀ - 14 ਮਜ਼ਦੂਰ ਹੋਏ ਜ਼ਖਮੀ

ਨਿਰਮਾਣ ਅਧੀਨ ਫਲਾਈਓਵਰ (Under Construction Flyover) ਦਾ ਇੱਕ ਹਿੱਸਾ ਡਿੱਗਣ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 14 ਮਜ਼ਦੂਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਮੁੰਬਈ 'ਚ ਡਿੱਗਿਆ ਨਿਰਮਾਣਅਧੀਨ ਫਲਾਈਓਵਰ
ਮੁੰਬਈ 'ਚ ਡਿੱਗਿਆ ਨਿਰਮਾਣਅਧੀਨ ਫਲਾਈਓਵਰ

By

Published : Sep 17, 2021, 9:23 AM IST

ਮੁੰਬਈ:ਬਾਂਦਰਾ-ਕੁਰਲਾ ਕੰਪਲੈਕਸ (Banda Kurla Complex) ਖੇਤਰ ਵਿੱਚ ਨਿਰਮਾਣ ਅਧੀਨ ਫਲਾਈਓਵਰ (Under Construction Flyover) ਦਾ ਇੱਕ ਹਿੱਸਾ ਡਿੱਗਣ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 4.30 ਵਜੇ ਵਾਪਰਿਆ। ਇਸ ਹਾਦਸੇ ਵਿੱਚ 14 ਮਜ਼ਦੂਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।

ਦੱਸ ਦਈਏ ਕਿ ਬੀਕੇਸੀ ਮੁੱਖ ਸੜਕ ਅਤੇ ਸਾਂਤਾਕਰੂਜ਼-ਚੇਂਬੂਰ ਲਿੰਕ ਸੜਕ ਨੂੰ ਜੋੜਨ ਵਾਲੇ ਨਿਰਮਾਣ ਅਧੀਨ ਫਲਾਈਓਵਰ ਦਾ ਕੰਮ ਚੱਲ ਰਿਹਾ ਸੀ। ਹਾਦਸੇ ਦੇ ਸਮੇਂ ਕੁੱਝ ਮਜ਼ਦੂਰ ਪੁਲ ਦੇ ਉੱਤੇ ਕੰਮ ਕਰ ਰਹੇ ਸਨ ਤੇ ਕੁੱਝ ਹੇਠਾਂ ਕੰਮ ਕਰ ਰਹੇ ਸਨ।

ਮੁੰਬਈ 'ਚ ਡਿੱਗਿਆ ਨਿਰਮਾਣਅਧੀਨ ਫਲਾਈਓਵਰ

ਜਿਸ ਸਮੇਂ ਪੁਲ ਡਿੱਗਿਆ ਤਾਂ ਉਪਰ ਕੰਮ ਕਰ ਰਹੇ ਕੁੱਝ ਮਜ਼ਦੂਰਾਂ ਨੇ ਫਲਾਈਓਵਰ ਡਿੱਗਣ ਦੇ ਦੌਰਾਨ ਸਰਿਆ ਫੜ ਕੇ ਛਾਲ ਮਾਰ ਦਿੱਤੀ, ਜਦੋਂ ਕਿ ਕੁੱਝ ਨੇੜੇ ਮੌਜੂਦ ਪਾਣੀ ਦੀ ਟੈਂਕੀ ਵਿੱਚ ਡਿੱਗ ਗਏ ਤੇ ਕੁੱਝ ਪੁਲ ਹੇਠਾਂ ਦੱਬਣ ਕਾਰਨ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ :750 ਗ੍ਰਾਮ ਹੈਰੋਇਨ ਤੇ 28 ਹਜ਼ਾਰ ਡਰੱਗ ਮਨੀ ਸਮੇਤ 2 ਕਾਬੂ

ABOUT THE AUTHOR

...view details