ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਇੱਕ ਧਮਾਕੇ ਵਿੱਚ ਤਿੰਨ ਫ਼ੌਜੀ ਜ਼ਖਮੀ ਹੋ ਗਏ ਹਨ। ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਧਮਾਕਾ ਇੱਕ ਨਿੱਜੀ ਵਾਹਨ ਵਿੱਚ ਹੋਇਆ। ਜਵਾਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਵੀਰਵਾਰ ਸਵੇਰੇ ਟਾਟਾ ਦੀ ਇਕ ਮੋਬਾਇਲ ਗੱਡੀ 'ਚ ਹੋਏ ਰਹੱਸਮਈ ਧਮਾਕੇ 'ਚ ਤਿੰਨ ਜਵਾਨ ਜ਼ਖਮੀ ਹੋ ਗਏ। ਫੌਜ ਦੇ ਇਕ ਬਿਆਨ ਮੁਤਾਬਕ ਧਮਾਕਾ ਵਾਹਨ ਦੀ ਬੈਟਰੀ 'ਚ ਖਰਾਬੀ ਕਾਰਨ ਹੋਇਆ।