ਨਵੀਂ ਦਿੱਲੀ: ਬਾਹਰੀ ਜ਼ਿਲੇ ਦੇ ਇੱਕ ਖੇਤਰ 'ਚ 12 ਸਾਲ ਦੀ ਬੱਚੀ ਨਾਲ ਬਲਾਤਕਾਰ ਦੇ ਮਾਮਲੇ 'ਚ ਪੁਲਿਸ ਨੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਪੰਜ ਨਾਬਾਲਗ ਹਨ। ਮੁਲਜ਼ਮਾਂ ਵਿੱਚੋਂ ਇੱਕ ਦੀ ਉਮਰ 21 ਸਾਲ ਹੈ। ਪਿਛਲੇ ਸ਼ੁੱਕਰਵਾਰ (20 ਮਈ 2022) ਨੂੰ ਮੁਲਜ਼ਮਾਂ ਨੇ ਰੇਲਵੇ ਫਾਟਕ ਨੇੜੇ ਜੰਗਲ ਵਿੱਚ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ ਅਤੇ ਨਾਲ ਹੀ ਮੋਬਾਈਲ ਤੋਂ ਵੀਡੀਓ ਵੀ ਬਣਾਈ ਸੀ।
ਮਿਲੀ ਜਾਣਕਾਰੀ ਅਨੁਸਾਰ ਲੜਕੀ ਨੇ ਸ਼ੁੱਕਰਵਾਰ ਦੇਰ ਰਾਤ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਘਰ ਤੋਂ ਇਲਾਕੇ ਦੇ ਰੇਲਵੇ ਫਾਟਕ 'ਤੇ ਸਥਿਤ ਇੱਕ ਦੁਕਾਨ 'ਤੇ ਛੋਟੇ ਸਿਲੰਡਰ 'ਚ ਗੈਸ ਭਰਨ ਲਈ ਗਈ ਸੀ, ਜਿੱਥੇ ਉਸਦੇ ਗੁਆਂਢ ’ਚ ਰਹਿਣ ਵਾਲੇ ਇੱਕ ਲੜਕੇ ਨੇ ਉਸ ਨੂੰ ਬਹਾਨੇ ਨਾਲ ਰੇਲਵੇ ਟਰੈਕ ਦੇ ਕਿਨਾਰੇ ਲੈ ਗਿਆ। ਜਿੱਥੇ ਕੁਝ ਹੋਰ ਲੜਕੇ ਪਹਿਲਾਂ ਹੀ ਮੌਜੂਦ ਸੀ। ਦੋਸ਼ੀ ਨੇ ਲੜਕੀ ਦੀ ਵੀਡੀਓ ਬਣਾ ਲਈ ਅਤੇ ਡਰਾ-ਧਮਕਾ ਕੇ ਬਲਾਤਕਾਰ ਕੀਤਾ। ਘਟਨਾ ਤੋਂ ਬਾਅਦ ਪੀੜਤ ਲੜਕੀ ਕਿਸੇ ਤਰ੍ਹਾਂ ਘਰ ਪਹੁੰਚੀ ਅਤੇ ਆਪਣੇ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ, ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਪੀੜਤ ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਈਪੀਸੀ ਦੀ ਧਾਰਾ 354, 354ਬੀ, 341, 376 ਡੀਏ ਅਤੇ 6/17/21 ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਪੁਲਿਸ ਦੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਤਿੰਨ ਮੁਲਜ਼ਮ ਦਿੱਲੀ ਛੱਡਣ ਦੀ ਤਿਆਰੀ ਕਰ ਰਹੇ ਸੀ ਪਰ ਇਨ੍ਹਾਂ ਤਿੰਨਾਂ ਨੂੰ ਮੋਬਾਈਲ ਲੋਕੇਸ਼ਨ ਤੋਂ ਫੜ ਲਿਆ ਗਿਆ।