ਪੰਜਾਬ

punjab

ETV Bharat / bharat

ਕੈਪਟਨ ਦੇ ਪਾਰਟੀ ਐਲਾਨ ਉਪਰੰਤ ਅਰੂਸਾ-ਸਬੰਧ ਉਛਲੇ

ਕੈਪਟਨ ਅਮਰਿੰਦਰ ਸਿੰਘ (Captain Amrinder Singh) ਵੱਲੋਂ ਪਾਰਟੀ ਬਣਾਉਣ ਦੇ ਐਲਾਨ ਕਰਨ ਉਪਰੰਤ ਉਨ੍ਹਾਂ ਨੂੰ ਚੁਫੇਰਿਓਂ ਘੇਰਿਆ ਜਾਣ ਲੱਗਾ ਹੈ। ਵਿਸ਼ੇਸ਼ ਕਰਕੇ ਕੇਂਦਰ ਵੱਲੋਂ ਪਾਕਿਸਤਾਨੀ ਸਰਹੱਦ ਤੋਂ ਪੰਜਾਬ ਵੱਲ 50 ਕਿਲੋਮੀਟਰ ਅੰਦਰ ਤੱਕ ਬੀਐਸਐਫ (BSF) ਦਾ ਦਾਇਰਾ ਵਧਾਉਣ ਦੇ ਫੈਸਲੇ ਦਾ ਸਮਰਥਨ ਕਰਨ ਕਾਰਨ ਸਾਬਕਾ ਮੁੱਖ ਮੰਤਰੀ ਦੀ ਪਾਕਿਸਤਾਨੀ ਮਹਿਲਾ (Pakistani Lady) ਅਰੂਸਾ ਆਲਮ (Arusa Alam) ਬਾਰੇ ਮੁੜ ਉਂਗਲਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ।

ਕੈਪਟਨ ਦੇ ਪਾਰਟੀ ਐਲਾਨ ਉਪਰੰਤ ਅਰੂਸਾ-ਸਬੰਧ ਉਛਲੇ
ਕੈਪਟਨ ਦੇ ਪਾਰਟੀ ਐਲਾਨ ਉਪਰੰਤ ਅਰੂਸਾ-ਸਬੰਧ ਉਛਲੇ

By

Published : Oct 22, 2021, 10:48 PM IST

ਚੰਡੀਗੜ੍ਹ: ਪੰਜਾਬ ਦੀ ਦੂਜੀ ਵੱਡੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਨੇ ਕਿਹਾ ਹੈ ਕਿ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਅੱਜ ਅਰੂਸਾ ਆਲਮ ਬਾਰੇ ਬਿਆਨ ਦੇ ਰਹੇ ਹਨ, ਜਦੋਂਕਿ ਉਹ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਬਲਿਊ ਆਈਡ ਬੁਆਏ ਸੀ ਤੇ ਅਰੂਸਾ ਆਲਮ ਨਾਲ ਪਾਰਟੀਆਂ ਵਿੱਚ ਰੰਧਾਵਾ ਆਪ ਵੀ ਸ਼ਾਮਲ ਹੁੰਦੇ ਸੀ। ਉਨ੍ਹਾਂ ਕਿਹਾ ਕਿ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਹਿੰਦਿਆਂ ਰੰਧਾਵਾ ਪਾਕਿਸਤਾਨੀ ਮਹਿਲਾ ਬਾਰੇ ਕਿਉਂ ਚੁੱਪ ਰਹੇ।

ਜਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਅਰੂਸਾ ਆਲਮ ਦੇ ਆਈਐਸਆਈ ਨਾਲ ਸਬੰਧ (ISI Connection) ਹੈ ਜਾਂ ਨਹੀਂ ਇਸ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਸੀ ਕਿ ਅਰੂਸਾ ਆਲਮ ਪੰਜਾਬ ਵਿੱਚ ਰਹਿ ਕੇ ਗਏ ਹਨ ਤੇ ਉਨ੍ਹਾਂ ਦੀਆਂ ਕੁਝ ਪਾਕਿਸਤਾਨੀ ਅਫਸਰਾਂ ਨਾਲ ਇੰਟਰਵਿਊ ਨਸ਼ਰ ਹੋਈਆਂ ਹਨ। ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ (BJP) ਨਾਲ ਪਹਿਲਾਂ ਹੀ ਰਲੇ ਹੋਏ ਸੀ। ਉਨ੍ਹਾਂ ਦੇ ਅਤੇ ਪਰਿਵਾਰਕ ਮੈਂਬਰਾਂ ਦੇ ਈਡੀ ਦੇ ਕੇਸ ਠੱਪ ਪਏ ਹਨ। ਅਰੂਸਾ ਆਲਮ ਦਾ ਨਾਂ ਲਏ ਬਗੈਰ ਹਰਸਿਮਰਤ ਨੇ ਕਿਹਾ ਕਿ ਪਾਕਿਸਤਾਨੀਆਂ ਨੂੰ ਵੀਜਾ ਦਿੱਤਾ ਗਿਆ ਤੇ ਉਹ ਮੁੱਖ ਮੰਤਰੀ ਰਿਹਾਇਸ਼ ਵਿੱਚ ਠਹਿਰੇ।

ਇਸੇ ਮਾਮਲੇ ਬਾਰੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਰੂਸਾ ਬਾਰੇ ਸੁਆਲ ਦੇ ਜਵਾਬ ਵਿੱਚ ਕਿਹਾ ਕਿ ਜੇਕਰ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਰੂਸਾ ਆਲਮ ਦੇ ਆਈਐਸਆਈ ਨਾਲ ਸਬੰਧਾਂ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ ਤਾਂ ਉਹ ਕਰਵਾ ਸਕਦੇ ਹਨ। ਦੂਜੇ ਪਾਸੇ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰਾ ਨੇ ਅਰੂਸਾ ਆਲਮ ਬਾਰੇ ਪੁੱਛੇ ਸੁਆਲ ‘ਤੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਸੀ। ਉਨ੍ਹਾਂ ਕਿਹਾ ਕਿ ਕੈਪਟਨ ਨਾਲ ਉਸ ਦੇ ਅਜਿਹੇ ਸਬੰਧ ਸੀ ਕਿ ਜੋ ਉਹ ਕਹਿੰਦੀ ਸੀ, ਕੈਪਟਨ ਉਹੀ ਕਰਦੇ ਸੀ। ਜਲਾਲਪੁਰ ਨੇ ਇਹ ਵੀ ਕਿਹਾ ਕਿ ਅਰੂਸਾ ਆਲਮ ਸ਼ਰਾਬ ਫੈਕਟਰੀਆਂ ਤੋਂ ਵੱਢੀ ਲੈਂਦੀ ਸੀ ਤੇ ਕਰੋੜਾਂ ਰੁਪਏ ਇਕੱਠਾ ਕੀਤਾ ਪਰ ਇਸ ਗੱਲ ਦਾ ਸ਼ਾਇਦ ਕੈਪਟਨ ਨੂੰ ਪਤਾ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋਏ ਹੋਰ ਧੰਦਿਆਂ ਦੀ ਜਾਂਚ ਹੋਣੀ ਚਾਹੀਦੀ ਹੈ।

ABOUT THE AUTHOR

...view details