ਪੰਜਾਬ

punjab

ਪਾਣੀ ਦੀ ਘਾਟ ਕਾਰਨ ਕਿਸਾਨ ਨੇ ਝੋਨੇ ਦੀ ਫ਼ਸਲ ਵਾਹੀ, ਕਿਹਾ-ਬਿਜਲੀ ਸਪਲਾਈ ਨਾ ਮਿਲਣ ਕਾਰਣ ਖੜ੍ਹਾ ਝੋਨਾ ਸੁੱਕਿਆ

By ETV Bharat Punjabi Team

Published : Jul 26, 2024, 7:19 PM IST

Updated : Aug 16, 2024, 7:36 PM IST

FARMER PLOWED THE PADDY CROP
ਪਾਣੀ ਦੀ ਘਾਟ ਕਾਰਨ ਕਿਸਾਨ ਨੇ ਝੋਨੇ ਦੀ ਫ਼ਸਲ ਵਾਹੀ (etv bharat punjab (ਰਿਪੋਟਰ ਬਰਨਾਲਾ))

ਬਰਨਾਲਾ ਜ਼ਿਲ੍ਹੇ ਦੇ ਪਿੰਡ ਗਾਗੇਵਾਲ ਵਿਖੇ ਇੱਕ ਕਿਸਾਨ ਨੂੰ ਪਾਣੀ ਦੀ ਘਾਟ ਦੇ ਚੱਲਦਿਆਂ ਝੋਨੇ ਦੀ ਖੜ੍ਹੀ ਦੋ ਏਕੜ ਫ਼ਸਲ ਵਾਹੁਣ ਲਈ ਮਜਬੂਰ ਹੋਣਾ ਪਿਆ ਹੈ। ਪੀੜਤ ਕਿਸਾਨ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ। ਉਸ ਵੱਲੋਂ ਕਰੀਬ 8 ਏਕੜ ਝੋਨੇ ਦੀ ਫ਼ਸਲ ਲਗਾਈ ਗਈ ਪਰ ਖੇਤੀ ਸੈਕਟਰ ਲਈ ਬਿਜਲੀ ਸਪਲਾਈ ਪੂਰੀ ਨਹੀਂ ਮਿਲ ਰਹੀ। ਦਿਨ ਵਿੱਚ ਸਿਰਫ਼ 2 ਤੋਂ 3 ਘੰਟੇ ਹੀ ਬਿਜਲੀ ਆਉਂਦੀ ਸੀ। ਜਿਸ ਕਾਰਨ ਪਾਣੀ ਪੂਰਾ ਨਾ ਹੋਇਆ ਅਤੇ ਝੋਨੇ ਦੀ ਫ਼ਸਲ ਸੁੱਕ ਗਈ। ਜਿਸ ਕਰਕੇ ਉਸ ਨੂੰ ਦੋ ਏਕੜ ਦੇ ਕਰੀਬ ਖੜ੍ਹਾ ਝੋਨਾ ਵਾਹੁਣਾ ਪਿਆ ਹੈ।

Last Updated : Aug 16, 2024, 7:36 PM IST

ABOUT THE AUTHOR

...view details