ETV Bharat / snippets

ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਮਰੀਕਾ ਜਾ ਰਿਹਾ NRI ਗ੍ਰਿਫਤਾਰ, ਜਾਣੋ ਵਜ੍ਹਾਂ

author img

By ETV Bharat Punjabi Team

Published : Sep 14, 2024, 1:11 PM IST

Updated : Sep 14, 2024, 1:38 PM IST

NRI arrested with 9 mm bullets from Guru Ram Das Ji International Airport
ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 9 ਐਮ.ਐਮ ਗੋਲੀਆਂ ਸਣੇ ਐਨਆਰਆਈ ਗ੍ਰਿਫਤਾਰ (ਅੰਮ੍ਰਿਤਸਰ ਪੱਤਰਕਾਰ)

ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਮਰੀਕਾ ਜਾ ਰਹੇ ਐਨਆਰਆਈ ਨੂੰ ਗ੍ਰਿਫਤਾਰ ਕੀਤਾ ਹੈ। ਐਨਆਰਆਈ ਆਪਣੇ ਪਿੰਡ ਗੁਰਦਾਸਪੁਰ ਤੋਂ ਜਦੋਂ ਫਲਾਈਟ ਲੈਕੇ ਅਮਰੀਕਾ ਜਾਣ ਲੱਗਾ ਤਾਂ ਪਹਿਲਾਂ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਸੀਆਈਐਸਐਫ ਦੇ ਜਵਾਨਾਂ ਨੇ ਮੁਲਜ਼ਮ ਦੇ ਬੈਗ ਵਿੱਚੋਂ 9 ਐਮਐਮ ਦੀਆਂ 15 ਗੋਲੀਆਂ ਬਰਾਮਦ ਕੀਤੀਆਂ ਹਨ । ਜਾਣਕਾਰੀ ਅਨੁਸਾਰ ਅੰਮ੍ਰਿਤਸਰ ਏਅਰਪੋਰਟ ਥਾਣੇ ਦੇ ਸੀ.ਆਈ.ਐਸ.ਐਫ ਦੇ ਸਬ ਇੰਸਪੈਕਟਰ ਕੇ.ਐਸ ਵਿਕਟਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਮਰਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਨਿਊਜਰਸੀ ਵੱਜੋਂ ਹੋਈ ਹੈ। ਫਿਲਹਾਲ ਸੀਆਈਐਸਐਫ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਏਅਰਪੋਰਟ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ।

Last Updated : Sep 14, 2024, 1:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.