ਮੋਗਾ 'ਚ ਸੈਲੂਨ ਤੋਂ ਘਰ ਜਾ ਰਹੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਪਰਿਵਾਰ ਦਾ ਰੋ-ਰੋ ਬੁਰਾ ਹਾਲ - young man murdered - YOUNG MAN MURDERED
Published : Jul 11, 2024, 3:56 PM IST
ਮੋਗਾ: ਪੰਜਾਬ ਪੁਲਿਸ ਬੇਸ਼ੱਕ ਕਾਨੂੰਨ ਵਿਵਸਥਾ ਸਹੀ ਹੋਣ ਦੇ ਦਾਅਵੇ ਕਰਦੀ ਹੈ ਪਰ ਨਿੱਤ ਦਿਨ ਹੋ ਰਹੀ ਕੋਈ ਨਾ ਕੋਈ ਵਾਰਦਾਤ ਕਾਨੂੰਨ ਵਿਵਸਥਾ 'ਤੇ ਸਵਾਲ ਖੜੇ ਕਰਦੀ ਹੈ। ਮਾਮਲਾ ਮੋਗਾ ਦੇ ਬੇਰੀਆਂ ਵਾਲੇ ਮੁਹੱਲੇ ਦਾ ਹੈ, ਜਿਥੇ ਸੈਲੂਨ ਤੋਂ ਘਰ ਜਾ ਰਹੇ ਨੌਜਵਾਨ 21 ਸਾਲਾ ਹਰਵਿੰਦਰ ਸਿੰਘ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਜਿਸ ਦੇ ਚੱਲਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਮਾਂ ਦਾ ਕਹਿਣਾ ਕਿ ਉਸ ਦੇ ਪੁੱਤ 'ਤੇ ਪਹਿਲਾਂ ਵੀ ਇੱਕ ਤੋਂ ਦੋ ਵਾਰ ਹਮਲਾ ਹੋ ਚੁੱਕਿਆ ਸੀ ਪਰ ਬੀਤੇ ਰਾਤ ਜਦੋਂ ਉਹ ਸੈਲੂਨ ਦੀ ਦੁਕਾਨ ਬੰਦ ਕਰਕੇ ਘਰ ਆ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਥੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਕੁੱਝ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਵਿੱਚੋਂ ਇੱਕ ਮੋਗਾ ਦਾ ਸ਼ਿਵ ਸੈਨਾ ਦਾ ਮੁਖੀ ਦੱਸਿਆ ਜਾ ਰਿਹਾ ਹੈ। ਇਹ ਕਤਲ ਕਿਉਂ ਨੇ ਕਿਸ ਨੇ ਕੀਤਾ ਇਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।