ਪੰਚਾਇਤ ਚੁਣਨ ਦੇ ਲਈ ਵੋਟਰਾਂ ਦੇ ਵਿੱਚ ਉਤਸ਼ਾਹ, ਸਵੇਰ ਤੋਂ ਹੀ ਲੱਗੀਆਂ ਲੰਬੀਆਂ ਕਤਾਰਾਂ - VOTING HAPPENING 24 VILLAGES MANSA
Published : Oct 15, 2024, 10:49 AM IST
ਮਾਨਸਾ ਜ਼ਿਲ੍ਹੇ ਵਿੱਚ 245 ਗ੍ਰਾਮ ਪੰਚਾਇਤਾਂ ਹਨ, ਜਿਨ੍ਹਾਂ ਵਿੱਚੋਂ 21 ਪੰਚਾਇਤਾਂ 'ਤੇ ਸਰਬ ਸੰਮਤੀ ਹੋ ਚੁੱਕੀ ਹੈ। ਅੱਜ ਮਾਨਸਾ ਜ਼ਿਲ੍ਹੇ ਦੇ 24 ਪਿੰਡਾਂ ਦੇ ਵਿੱਚ ਪੰਚਾਇਤ ਚੁਣਨ ਦੇ ਲਈ ਵੋਟਿੰਗ ਹੋ ਰਹੀ ਹੈ। ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਂਤੀ ਅਤੇ ਨਿਰਵਿਘਨ ਵੋਟਿੰਗ ਕਰਵਾਉਣ ਦੇ ਲਈ 4000 ਦੇ ਕਰੀਬ ਚੋਣ ਮਲੇ ਜ਼ਿਲ੍ਹੇ ਭਰ ਦੇ ਵਿੱਚ ਤਾਇਨਾਤ ਕੀਤੇ ਗਏ ਹਨ। ਅਪੰਗ ਅਤੇ ਬਜ਼ੁਰਗ ਵਿਅਕਤੀਆਂ ਨੂੰ ਵੀਲ ਚੇਅਰ ਜਾਂ ਫਿਰ ਆਪਣੀਆਂ ਨਿੱਜੀ ਚੇਅਰ 'ਤੇ ਲਿਆ ਕੇ ਵੋਟ ਦਾ ਇਸਤੇਮਾਲ ਕਰਵਾਇਆ ਜਾ ਰਿਹਾ ਹੈ। ਵੋਟਰਾਂ ਨੇ ਦੱਸਿਆ ਕਿ ਵੋਟਾਂ ਨੂੰ ਲੈ ਕੇ ਉਨ੍ਹਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਅਤੇ ਉਹ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਵਧੀਆ ਪੰਚਾਇਤ ਚੁਣਨ ਜਾ ਰਹੇ ਹਨ।