"ਬਚਪਨ ਦਾ ਸੁਪਨਾ ਪੂਰਾ ਹੋਇਆ" ਕੇਂਦਰੀ ਰਾਜ ਮੰਤਰੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ - SACHKHAND SRI HARMANDIR SAHIB
Published : Oct 14, 2024, 12:10 PM IST
ਅੰਮ੍ਰਿਤਸਰ: ਕੇਂਦਰੀ ਰਾਜ ਮੰਤਰੀ ਪਬਿਤਰਾ ਮਰਘੇਰਿਟਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ। ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੂਚਨਾ ਕੇਂਦਰ ਵੱਲੋਂ ਕੇਂਦਰੀ ਰਾਜ ਮੰਤਰੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨ੍ ਕਿਹਾ ਕਿ ਗੁਰੂ ਘਰ ਨਤਮਸਤਕ ਹੋ ਕੇ ਅੱਜ ਬਚਪਨ ਦਾ ਸੁਪਨਾ ਪੂਰਾ ਹੋਇਆ ਹੈ। ਉਹ ਕਿਤਾਬਾਂ ਤੇ ਟੀਵੀ ਵਿੱਚ ਵੇਖਦੇ ਸਨ, ਕਿ ਸ੍ਰੀ ਦਰਬਾਰ ਸਾਹਿਬ ਇੱਕ ਪਵਿਤੱਰ ਸਥਾਨ ਹੈ, ਪਰ ਕਦੇ ਆਉਣਾ ਨਹੀਂ ਹੋਇਆ। ਪਰ ਦਿਲੋ ਇੱਛਾ ਸੀ ਕਿ ਇੱਥੇ ਆ ਕੇ ਦਰਸ਼ਨ ਕਰਨ ਅਤੇ ਅੱਜ ਇਹ ਇਛਾ ਪੂਰੀ ਹੋਈ।