ਗੜਸ਼ੰਕਰ ਦੇ ਪਿੰਡ ਦੇਨੋਵਾਲ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਹਮਲਾ - Assault with sharp weapons - ASSAULT WITH SHARP WEAPONS
Published : Jun 14, 2024, 3:54 PM IST
ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋ ਇੱਕ ਘਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਸੰਕੁਤਲਾ ਦੇਵੀ ਪਤਨੀ ਮਹਿੰਦਰ ਸਿੰਘ ਪਿੰਡ ਦੇਨੋਵਾਲ ਨੇ ਦੱਸਿਆ ਕਿ ਬੀਤੀ ਰਾਤ ਤਿੰਨ ਗੱਡੀਆਂ ਵਿੱਚ ਸਵਾਰ ਹੋ ਕੇ ਵਿਅਕਤੀ ਘਰ ਦੇ ਮੂਹਰੇ ਪਹੁੰਚਦੇ ਹਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵਲੋਂ ਘਰ ਦੇ ਘੇਟ ਉੱਤੇ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਹੈ ਅਤੇ ਫ਼ਿਰ ਗੇਟ ਦੇ ਅੰਧਰ ਇੱਟਾਂ ਰੋੜਿਆ ਅਤੇ ਬੋਤਲਾਂ ਅੰਦਰ ਸੁੱਟੀਆ ਜਾਂਦੀਆਂ ਹਨ ਅਤੇ ਜਦੋਂ ਘਰ ਦਾ ਅੰਧਰ ਵਾਲਾ ਗੇਟ ਵੰਦ ਹੋਣ ਕਾਰਨ ਘਰ ਵਿੱਚ ਦਾਖ਼ਲ ਨਾਂ ਹੋ ਸਕੇ ਤਾਂ ਉਹ ਵਾਪਿਸ ਜਾਂਦੇ ਸਮੇਂ ਹਵਾਈ ਫਾਇਰ ਕਰ ਗਏ।