ਥਾਣੇ ਦੇ ਸਾਹਮਣੇ ਆਪਸ ਵਿੱਚ ਭਿੜੀਆਂ 2 ਧਿਰਾਂ, ਚੱਲੀਆਂ ਗੋਲੀਆਂ, ਘਟਨਾ ਸੀਸੀਟੀਵੀ 'ਚ ਕੈਦ - BEATING AND FIRING CAPTURED CCTV
Published : Feb 16, 2025, 5:04 PM IST
ਫਿਰੋਜ਼ਪੁਰ: ਪੁਰਾਣੀ ਰੰਜਿਸ਼ ਨੂੰ ਲੈ ਕੇ ਸਿਟੀ ਥਾਣੇ ਦੇ ਸਾਹਮਣੇ ਹੀ 2 ਧਿਰਾਂ ਆਪਸ ਵਿੱਚ ਭਿੜੀ ਗਈਆਂ। ਕੁੱਟਮਾਰ ਅਤੇ ਫਾਇਰਿੰਗ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਦਰਾਅਸਰ ਇਨ੍ਹਾਂ ਦੋਵਾਂ ਧਿਰਾ ਦੀ ਆਪਿਸ ਵਿੱਚ ਰੰਜਿਸ਼ ਚੱਲ ਰਹੀ ਸੀ, ਜਿਸ ਕਾਰਨ ਇੱਕ ਧਿਰ ਦੇ ਬੰਦੇ ਆਏ ਅਤੇ ਉਨ੍ਹਾਂ ਨੇ ਦੂਜੀ ਧਿਰ ਉੱਤੇ ਹਮਲਾ ਕਰ ਦਿੱਤਾ, ਇਸ ਦੌਰਾਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਝੜਪ ਦੌਰਾਨ ਗੋਲੀਆਂ ਵੀ ਚੱਲੀਆਂ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਹੀ ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।