ਜੰਡਿਆਲਾ ਗੁਰੂ ’ਚ ਚੋਰਾਂ ਨੇ 2 ਦੁਕਾਨਾਂ ’ਤੇ ਹੱਥ ਕੀਤਾ ਸਾਫ਼ - THEFT IN JANDIALA GURU
Published : 18 hours ago
ਅੰਮ੍ਰਿਤਸਰ: ਜੰਡਿਆਲਾ ਗੁਰੂ ਵਿਖੇ ਇੱਕ ਵਾਰ ਫਿਰ ਤੋਂ ਚੋਰਾਂ ਨੇ ਧੁੰਦ ਦਾ ਫਾਇਦਾ ਚੁੱਕਦੇ ਹੋਏ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜੰਡਿਆਲਾ ਗੁਰੂ ਦੇ ਉੱਦਮ ਸਿੰਘ ਚੌਂਕ ਵਿੱਚ ਚੋਰਾਂ ਨੇ 2 ਦੁਕਾਨਾਂ ਉੱਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਦੁਕਾਨਦਾਰ ਗਗਨ ਨੇ ਦੱਸਿਆ ਕਿ ਉਸਦੇ 40 ਹਜ਼ਾਰ ਰੁਪਏ ਦੇ ਕੋਟ ਪੈਂਟ, ਇੱਕ ਇੰਨਵੇਟਰ ਚੋਰੀ ਹੋ ਗਿਆ ਹੈ। ਇਸ ਤੋਂ ਇਲਾਵਾ ਚੋਰ ਇੱਕ ਸੈਲੂਨ ਤੋਂ ਵੀ ਚੋਰੀ ਕਰਕੇ ਫਰਾਰ ਹੋ ਗਏ। ਇਸ ਮੌਕੇ ਚੌਂਕੀ ਇੰਚਾਰਜ ਸਬ ਇੰਸਪੈਕਟਰ ਨਰੇਸ਼ ਕੁਮਾਰ ਨੇ ਕਿਹਾ ਕਿ ਅਸੀਂ ਸ਼ਹਿਰ ਦੇ CCTV ਕੈਮਰੇ ਚੈੱਕ ਕਰ ਰਹੇ ਹਾਂ ਤੇ ਜਿਵੇਂ ਹੀ ਕੋਈ ਖਬਰ ਮਿਲਦੀ ਹੈ, ਅਸੀਂ ਚੋਰਾਂ ਨੂੰ ਜਲਦ ਤੋਂ ਜਲਦ ਫੜ੍ਹ ਲਵਾਂਗੇ। ਉਹਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਉੱਤੇ ਸੀਸੀਟੀਵੀ ਕੈਮਰੇ ਜ਼ਰੂਰ ਲਗਵਾਉਣ।