ਬਿਜਲੀ ਮੁਲਾਜ਼ਮਾਂ ਨਾਲ ਬਦਸਲੂਕੀ ਕਰਨ ਵਾਲਾ ਸ਼ਖ਼ਸ ਪੁਲਿਸ ਨੇ ਕੀਤਾ ਕਾਬੂ - misbehave with employees - MISBEHAVE WITH EMPLOYEES
Published : Aug 15, 2024, 7:53 AM IST
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋਈ ਜਿਸਦੇ ਵਿੱਚ ਇੱਕ ਵਿਅਕਤੀ ਕੁਝ ਬਿਜਲੀ ਮੁਲਾਜ਼ਮਾਂ ਨੂੰ ਗਾਲਾਂ ਕੱਢਦਾ ਅਤੇ ਅਪਸ਼ਬਦ ਬੋਲਦਾ ਹੋਇਆ ਨਜ਼ਰ ਆ ਰਿਹਾ। ਇਹ ਵੀਡੀਓ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਹਲਕਾ ਅਮਲੋਹ ਦੇ ਪਿੰਡ ਮੁਢੜੀਆਂ ਦੀ ਦੱਸੀ ਜਾ ਰਹੀ ਹੈ। ਜਿੱਥੇ ਬਿਜਲੀ ਮੁਲਾਜ਼ਮ, ਬਿਜਲੀ ਚੋਰੀ ਦੀਆਂ ਘਟਨਾਵਾਂ ਉੱਤੇ ਠੱਲ ਪਾਉਣ ਦੇ ਲਈ ਪਿੰਡ ਮੁਢੜੀਆਂ ਦੀ ਬਸਤੀ ਵਿੱਚ ਚੈਕਿੰਗ ਕਰਨ ਦੇ ਲਈ ਪਹੁੰਚੇ ਸਨ। ਬਸਤੀ ਦੇ ਕੁੱਝ ਵਿਅਕਤੀਆਂ ਵੱਲੋਂ ਬਿਜਲੀ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ ਗਈ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਥਾਣਾ ਮੁਖੀ ਅਮਲੋਹ ਬਲਬੀਰ ਸਿੰਘ ਨੇ ਇੱਕ ਵਿਅਕਤੀ ਖੁਸ਼ੀ ਰਾਮ ਨੂੰ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।