ਮੁਸਲਿਮ ਭਾਈਚਾਰੇ ਵੱਲੋਂ ਮਨਾਇਆ ਗਿਆ ਈਦ ਦਾ ਤਿਉਹਾਰ - celebrated Eid festival - CELEBRATED EID FESTIVAL
Published : Jun 17, 2024, 11:15 AM IST
ਸ੍ਰੀ ਮੁਕਤਸਰ ਸਾਹਿਬ: ਅੱਜ ਸ੍ਰੀ ਮੁਕਤਸਰ ਸਾਹਿਬ ਦੀ ਜਾਮਾ ਮਸਜਿਦ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ। ਅਜ਼ਹਾ ਦੀ ਨਮਾਜ਼ ਮਸਜਿਦ ਦੇ ਇਮਾਮ ਹਾਸ਼ਿਮ ਮੁਹੰਮਦ ਨੇ ਅਦਾ ਕੀਤੀ ਹੈ। ਇਸ ਨਮਾਜ਼ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਈਦ-ਉਲ-ਅਜ਼ਹਾ ਦੀ ਵਧਾਈ ਦਿੱਤੀ ਗਈ ਅਤੇ ਗਲੇ ਮਿਲ ਕੇ ਇਸ ਬਾਰੇ ਜਾਣਕਾਰੀ ਦਿੱਤੀ। ਮਸਜਿਦ ਦੇ ਇਮਾਮ ਹਾਸ਼ਿਮ ਮੁਹੰਮਦ ਨੇ ਦੱਸਿਆ ਕਿ ਜਦੋਂ ਇਹ ਤਿਉਹਾਰ ਮਨਾਇਆ ਜਾਂਦਾ ਹੈ। ਈਦ ਦੀ ਤਰ੍ਹਾਂ ਹੀ ਇਹ ਤਿਉਹਾਰ ਮਨਾਇਆ ਜਾਂਦਾ ਹੈ, ਸਾਰੀਆਂ ਜਾਂਤਾ-ਪਾਤਾ ਨੂੰ ਪਿੱਛੇ ਰੱਖ ਕੇ ਇਨਸਾਨੀਅਤ ਦੇ ਤੌਰ ਤੇ ਇੱਕ ਦੂਜੇ ਦੇ ਗਲੇ ਮਿਲਿਆ ਜਾਂਦਾ ਹੈ। ਇਸਦਾ ਪੈਗਾਮ ਇਹ ਹੈ ਕਿ ਸਾਰਾ ਕੁੱਝ ਭੁੱਲ ਕੇ ਸਿਰਫ ਇਨਸਾਨੀਅਤ ਨੂੰ ਯਾਦ ਰੱਖੋ, ਸਾਰੇ ਭੈਣ-ਭਰਾ ਬਿਨਾਂ ਕਿਸੇ ਭੇਦਭਾਵ ਦੇ ਇੱਕ-ਦੂਜੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ।