ਸੰਗਰੂਰ ਦੇ ਬੱਸ ਅੱਡੇ 'ਚ ਲੱਗੇ Axis ਬੈਂਕ ਦੇ ਏਟੀਐਮ 'ਚ ਲੱਗੀ ਭਿਆਨਕ ਅੱਗ - fire broke out in ATM - FIRE BROKE OUT IN ATM
Published : Jun 6, 2024, 7:45 PM IST
ਸੰਗਰੂਰ: ਪੰਜਾਬ 'ਚ ਲਗਾਤਾਰ ਵੱਧ ਰਹੀ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ। ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿਥੇ ਸੰਗਰੂਰ ਦੇ ਬੱਸ ਅੱਡੇ 'ਚ ਲੱਗੇ Axis ਬੈਂਕ ਦੇ ਏਟੀਐਮ 'ਚ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਲੋਕਾਂ 'ਚ ਭਾਜੜ ਪੈ ਗਈ। ਜਿਸ ਤੋਂ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਅੱਗੇ 'ਤੇ ਕਾਬੂ ਪਾਇਆ, ਜਦਕਿ ਇਸ ਤੋਂ ਪਹਿਲਾਂ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਬਾਲਟੀਆਂ 'ਚ ਪਾਣੀ ਭਰ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ। ਇਹ ਅੱਗ ਕਿਵੇਂ ਲੱਗੀ, ਇਸ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਸਮਾਂ ਰਹਿੰਦੇ ਜੇ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਯਕੀਨਨ ਕੋਈ ਵੱਡਾ ਹਾਦਸਾ ਵਾਪਸ ਸਕਦਾ ਸੀ। ਉਥੇ ਹੀ ਮੌਕੇ 'ਤੇ ਖੜੇ ਲੋਕ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਏ, ਕਿਉਂਕਿ ਨਾ ਤਾਂ ਏਟੀਐਮ 'ਚ ਤੇ ਨਾ ਹੀ ਬੱਸ ਅੱਡੇ 'ਚ ਅੱਗ 'ਤੇ ਕਾਬੂ ਪਾਉਣ ਲਈ ਕੋਈ ਯੰਤਰ ਸੀ, ਜੋ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਸਨ।