ਪਿੰਡ ਤਰਖਾਣ ਮਾਜਰਾ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ - Teej festival - TEEJ FESTIVAL
Published : Aug 5, 2024, 6:05 PM IST
ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਵਿਖੇ ਤੀਆਂ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਹੈ। ਕੁੜੀਆਂ ਨੇ ਜਿੱਥੇ ਪੰਜਾਬੀ ਪਹਿਰਾਵਾ ਪਾਇਆ ਹੋਇਆ ਹੈ, ਉੱਥੇ ਹੀ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਬੋਲੀਆਂ, ਗਿੱਧਾ ਪਾ ਕੇ ਪੀਂਘਾਂ ਝੂਟੀਆਂ ਵੀ ਕੁੜੀਆਂ ਨਜ਼ਰ ਆਈਆਂ ਹਨ। ਬੱਚਿਆਂ ਵੱਲੋਂ ਵੀ ਗਿੱਧਾ ਭੰਗੜਾ ਪਾਇਆ ਗਿਆ ਹੈ। ਇਸ ਮੌਕੇ ਸਮਾਜਸੇਵੀ ਸਰਬਜੀਤ ਸਿੰਘ ਮੱਖਣ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕੁੜੀਆਂ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾ ਯੋਗ ਹੈ। ਤੀਆਂ ਦਾ ਤਿਉਹਾਰ ਸੌਣ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ। ਇਸ ਮਹੀਨੇ ਦੇ ਵਿੱਚ ਕੁੜੀਆਂ ਸਹੁਰੇ ਘਰ ਤੋਂ ਪੇਕੇ ਘਰ ਪਰਤਦੀਆਂ ਹਨ ਅਤੇ ਆਪਣੀਆਂ ਸਹੇਲੀਆਂ ਨੂੰ ਮਿਲ ਕੇ ਖੁਸ਼ੀ ਦਾ ਇਜ਼ਹਾਰ ਕਰਦੀਆਂ ਹਨ। ਪੁਰਾਣੇ ਸਮਿਆਂ ਦੇ ਵਿੱਚ ਪਿੱਪਲਾਂ ਜਾਂ ਬਰੋਟਿਆਂ ਦੇ ਦਰੱਖਤਾਂ ਹੇਠ ਕੁੜੀਆਂ ਇਕੱਠੀਆਂ ਹੁੰਦੀਆਂ ਸੀ, ਜਿੱਥੇ ਪੁਰਾਣੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀਆਂ ਸਨ। ਉੱਥੇ ਹੀ ਪੀਘਾਂ ਝੁੱਟੀਆਂ ਜਾਂਦੀਆਂ ਸਨ ਅਤੇ ਗੀਤ ਗਾਏ ਜਾਂਦੇ ਸਨ।