ਸੁਖਬੀਰ ਬਾਦਲ ਨੇ ਹਲਕਾ ਬੱਸੀ ਪਠਾਣਾ ਵਿੱਚ ਕੱਢੀ ਪੰਜਾਬ ਬਚਾਓ ਯਾਤਰਾ, ਕਿਹਾ- ਖੇਤਰੀ ਪਾਰਟੀ ਹੀ ਬਚਾ ਸਕਦੀ ਹੈ ਪੰਜਾਬ - Punjab Bachao Yatra - PUNJAB BACHAO YATRA
Published : Apr 8, 2024, 9:46 PM IST
ਪੰਜਾਬ ਬਚਾਓ ਯਾਤਰਾ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ਪਹੁੰਚੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਤਾਂ ਸਾਰੇ ਪੰਜਾਬੀਆਂ ਨੂੰ ਇਕੱਠਾ ਹੋਣਾ ਪੈਣਾ ਕਿਉਕਿ ਦਿੱਲੀ ਦੀਆਂ ਪਾਰਟੀਆਂ ਪੰਜਾਬ ਨੂੰ ਤਬਾਹ ਕਰਨ ਉੱਤੇ ਲੱਗੀਆਂ ਹਨ। ਇਸ ਲਈ ਇਨ੍ਹਾਂ ਨੂੰ ਭਜਾਓ ਅਤੇ ਆਪਣੀ ਖੇਤਰੀ ਪਾਰਟੀ ਦਾ ਸਾਥ ਦਿਓ ਤਾਂਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਉੱਥੇ ਹੀ ਉਹਨਾਂ ਨੇ ਕਿਹਾ ਦਿੱਲੀ ਵਾਲਿਆਂ ਨੇ ਬਹੁਤ ਸਾਰੇ ਗੁਰੂਘਰਾਂ ਉੱਤੇ ਕਬਜਾ ਕਰ ਲਿਆ ਹੈ। ਇਸ ਲਈ ਸਾਨੂੰ ਇਕੱਠੇ ਹੋਣਾ ਪੈਣਾ ਹੈ ਨਹੀਂ ਤਾਂ ਇਹ ਲੋਕ ਪੰਜਾਬ ਨੂੰ ਖਤਮ ਕਰਨ ਵੱਲ ਤੁਰ ਪੈਣਗੇ।