ਪੰਜਾਬ ਕਾਂਗਰਸ ਇੰਚਾਰਜ ਦਾ INDIA ਗਠਜੋੜ ਉੱਤੇ ਬਿਆਨ, ਕਿਹਾ- ਸਾਰੇ ਸਵਾਲਾਂ ਦਾ ਜਲਦ ਮਿਲੇਗਾ ਜਵਾਬ - ਪੰਜਾਬ ਕਾਂਗਰਸ ਇੰਚਾਰਜ
Published : Jan 24, 2024, 8:18 PM IST
ਅੱਜ ਹੁਸ਼ਿਆਰਪੁਰ ਵਿੱਚ ਕਾਂਗਰਸ ਪਾਰਟੀ ਦੀ ਇੱਕ ਰੈਲੀ ਹੋਈ ਜਿਸ ਵਿੱਚ ਕਾਂਗਰਸ ਦੀ ਸਮੁੱਚੀ ਲੀਡਰਸ਼ਿੱਪ ਤੋਂ ਇਲਾਵਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਫਗਵਾੜਾ ਹਲਕੇ ਦੇ ਆਗੂਆਂ ਅਤੇ ਵਰਕਰਾਂ ਨੇ ਵੀ ਭਾਗ ਲਿਆ। ਰੈਲੀ ਵਿੱਚ ਕਾਂਗਰਸ ਦੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਆਗੂ ਵੀ ਸ਼ਾਮਿਲ ਹੋਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਗਠਜੋੜ ਨੂੰ ਲੈ ਕੇ ਮੈਂ ਕੁਝ ਵੀ ਨਹੀਂ ਕਹਿ ਸਕਦਾ ਅਤੇ ਜਲਦ ਹੀ ਇਹ ਸਾਰਾ ਮਾਮਲਾ ਸਪਸ਼ਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕ ਸਭਾ ਚੋਣਾਂ ਮਿਲ ਕੇ ਲੜੇਗੀ ਜਾਂ ਵੱਖਰੇ ਤੌਰ ਉੱਤੇ ਇਹ ਜਲਦ ਸਪੱਸ਼ਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਗਠਜੋੜ ਟੁੱਟਣ ਬਾਰੇ ਤਾਂ ਸੀਐੱਮ ਭਗਵੰਤ ਮਾਨ ਚੰਗੀ ਤਰ੍ਹਾਂ ਨਾਲ ਦੱਸ ਸਕਦੇ ਹਨ।