ਕੇਜਰੀਵਾਲ ਦੇ ਰੋਡ ਸ਼ੋਅ ਤੋਂ ਪਹਿਲਾਂ ਜਬਰਦਸਤੀ ਬੰਦ ਕਰਵਾਈਆਂ ਦੁਕਾਨਾਂ, ਦੁਕਾਨਦਾਰ ਨੇ ਰੋ-ਰੋ ਕੇ ਦੱਸਿਆ ਹਾਲ - Kejriwal road show in Punjab - KEJRIWAL ROAD SHOW IN PUNJAB
Published : May 16, 2024, 9:49 PM IST
ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਵਿਖੇ ਕੇਜਰੀਵਾਲ ਦਾ ਰੋਡ ਸ਼ੋਅ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਰੋਡ ਸ਼ੋਅ ਤੋਂ ਪਹਿਲਾਂ ਪੁਲਿਸ ਵੱਲੋਂ ਦੁਕਾਨਦਾਰਾਂ ਦੀਆਂ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ। ਇਸ ਮੌਕੇ ਪੀੜਤ ਦੁਕਾਨਦਾਰ ਨੇ ਕਿਹਾ ਕਿ ਗਰੀਬ ਲੋਕ ਕਿੱਥੇ ਜਾਣ ਉਹਨਾਂ ਦਾ ਤੇ ਕਾਰੋਬਾਰ ਬੰਦ ਕਰਕੇ ਰੱਖ ਦਿੱਤਾ ਹੈ, ਜੇਕਰ ਅੱਜ ਆਮ ਆਦਮੀ ਪਾਰਟੀ ਵਾਲੇ ਆਏ ਹਨ ਤੇ ਕੱਲ ਨੂੰ ਬੀਜੇਪੀ ਵਾਲੇ ਆਣਗੇ ਫਿਰ ਕਾਂਗਰਸ ਵਾਲੇ ਆਉਣਗੇ ਫਿਰ ਅਕਾਲੀ ਦਲ ਵਾਲੇ ਆਉਣਗੇ ਦੁਕਾਨਦਾਰ ਤਾਂ ਭੁੱਖੇ ਮਰ ਜਾਣਗੇ। ਉਹਨਾਂ ਕਿਹਾ ਕਿ ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਸਾਡੇ ਕਾਰੋਬਾਰ ਦਾ ਵੀ ਖਿਆਲ ਕੀਤਾ ਜਾਵੇ ਨਹੀਂ ਤਾਂ ਅਸੀਂ ਕਿਸੇ ਨੂੰ ਵੀ ਵੋਟ ਨਹੀਂ ਪਾਵਾਂਗੇ।