Watch: ਸੀਐਮ ਦੀ ਯੋਗਸ਼ਾਲਾ 'ਚ ਸੀਨੀਅਰ ਸਿਟੀਜ਼ਨ ਪਾਉਂਦੇ ਭੰਗੜੇ ... - CM Yogshala Faridkot - CM YOGSHALA FARIDKOT
Published : Jul 12, 2024, 10:24 AM IST
ਫ਼ਰੀਦਕੋਟ ਦੇ ਦਰਬਾਰ ਗੰਜ ਵਿੱਚ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਵੱਲੋਂ ਸੀਐਮ ਦੀ ਯੋਗਸ਼ਾਲਾ ਵਿੱਚ ਆਪਣੇ ਆਪ ਨੂੰ ਸਿਹਤ ਪੱਖੋਂ ਤੰਦਰੁਸਤ ਰਹਿਣ ਲਈ ਹਿੱਸਾ ਲਿਆ ਜਾਂਦਾ ਹੈ, ਜਿੱਥੇ ਉਹ ਹਾਸੇ ਮਜ਼ਾਕ ਦੇ ਨਾਲ- ਨਾਲ ਹਲਕੀਆਂ ਫੁਲਕੀਆਂ ਗੱਲਾਂ ਕਰ ਆਪਣੇ ਆਪ ਨੂੰ ਮਾਨਸਿਕ ਤੌਰ ਉੱਤੇ ਵੀ ਖੁਸ਼ ਰੱਖਦੇ ਹਨ। ਇਸੇ ਯੋਗਸ਼ਾਲਾ ਦੇ ਹਿੱਸਾ ਬਣੇ ਭੰਗੜਾ ਕੋਚ ਗੁਰਚਰਨ ਸਿੰਘ ਨੇ ਮਹਿਸੂਸ ਕੀਤਾ ਕਿ ਸਰੀਰਕ ਸਿਹਤ ਕਾਇਮ ਦੇ ਨਾਲ ਨਾਲ ਜੇਕਰ ਮਨੋਰੰਜਨ ਦੋਨੋਂ ਹੀ ਮਿਲ ਜਾਣ, ਤਾਂ ਸੋਨੇ 'ਤੇ ਸੁਹਾਗਾ ਹੋ ਸਕਦਾ ਜਿਸ ਲਈ ਉਨ੍ਹਾਂ ਵੱਲੋਂ ਆਪਣੇ ਪੱਧਰ ਤੇ ਮੁਫ਼ਤ ਭੰਗੜਾ ਕਲਾਸ ਸ਼ੁਰੂ ਕੀਤੀ ਗਈ ਜਿੱਥੇ ਯੋਗਾ ਤੋਂ ਬਾਅਦ ਸਾਰੇ ਸੀਨੀਅਰ ਸਿਟੀਜ਼ਨ ਭੰਗੜਾ ਪਾਕੇ ਆਪਣੇ ਆਪ ਨੂੰ ਤਣਾਅ ਮੁਕਤ ਰੱਖਦੇ ਹਨ।