ਇਸ ਪਿੰਡ ਬਜ਼ੁਰਗ ਔਰਤਾਂ ਨੇ ਪੁਰਾਤਨ ਤੀਆਂ ਨਾਲ ਜੋੜਨ ਲਈ ਤੀਆਂ ਦੌਰਾਨ ਲਗਾਇਆ ਤ੍ਰਿੰਜਣ - Punjab Teeyan Celebrations - PUNJAB TEEYAN CELEBRATIONS
Published : Aug 14, 2024, 9:15 PM IST
ਸੌਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਕੁੜੀਆਂ ਵੱਲੋਂ ਧੂਮ ਧਾਮ ਦੇ ਨਾਲ ਹਰ ਪਿੰਡ ਦੇ ਵਿੱਚ ਮਨਾਇਆ ਜਾਂਦਾ ਹੈ, ਉੱਥੇ ਹੀ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਵਿਖੇ ਪੁਰਾਤਨ ਤੀਆਂ ਦੀ ਝਲਕ ਵੇਖਣ ਨੂੰ ਮਿਲੀ ਕਿਉਂਕਿ ਇਹਨਾਂ ਤੀਆਂ ਦੇ ਵਿੱਚ ਪੁਰਾਣੀਆਂ ਬਜ਼ੁਰਗ ਔਰਤਾਂ ਨੇ ਸ਼ਾਮਿਲ ਹੋ ਕੇ ਤੀਆਂ ਦੇ ਮੇਲੇ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਇਹਨਾਂ ਬਜ਼ੁਰਗ ਔਰਤਾਂ ਨੇ ਮੇਲੇ ਦੇ ਵਿੱਚ ਚਰਖੇ, ਪੱਖੀਆਂ, ਮਧਾਣੀਆਂ ਅਤੇ ਟੇਰਨੇ ਆਦਿ ਲਿਆ ਕੇ ਤੀਆਂ ਵਿੱਚ ਪਹੁੰਚੀਆਂ ਕੁੜੀਆਂ ਨੂੰ ਪੁਰਾਤਨ ਤੀਆਂ ਸਬੰਧੀ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਇਹ ਤੀਆਂ ਸਟੇਜੀ ਤੀਆਂ ਨਹੀਂ ਬਲਕਿ ਇੱਕ ਬੋਹੜ ਦੇ ਥੱਲੇ ਪੀਂਗਾਂ ਪਾ ਕੇ ਕੁੜੀਆਂ ਨੂੰ ਇਕੱਠੀਆਂ ਕਰਕੇ ਸੱਭਿਆਚਾਰਕ ਬੋਲੀਆਂ ਅਤੇ ਸੱਭਿਆਚਾਰ ਨਾਲ ਜੋੜਨ ਵਾਲੀਆਂ ਉਹ ਤ੍ਰਿੰਜਣਾਂ ਦੇ ਵਿੱਚ ਬਜ਼ੁਰਗ ਔਰਤਾਂ ਨੂੰ ਲਿਆ ਕੇ ਤੀਆਂ ਦਾ ਵਿਲੱਖਣ ਮੇਲਾ ਲਗਾਇਆ ਗਿਆ ਹੈ।