ਅੰਮ੍ਰਿਤਸਰ ਵਿੱਚ ਭਾਜਪਾ ਆਗੂਆਂ ਵੱਲੋਂ ਰਾਹੁਲ ਗਾਂਧੀ ਦਾ ਫੂਕਿਆ ਗਿਆ ਪੁਤਲਾ - Rahul Gandhi effigy was blown BJP - RAHUL GANDHI EFFIGY WAS BLOWN BJP
Published : Jul 2, 2024, 2:33 PM IST
ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਤੇ ਹਿੰਦੂ ਸੰਗਠਨਾਂ ਨੇ ਮਿਲ ਕੇ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਇਲਾਕੇ ਦੇ ਵਿੱਚ ਰਾਹੁਲ ਗਾਂਧੀ ਦਾ ਪੁਤਲਾ ਫੂਕ ਰੋਸ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਜਪਾ ਆਗੂ ਰਮਨ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਰਾਹੁਲ ਗਾਂਧੀ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਾਂ। ਇਸ ਦਾ ਕਾਰਨ ਹੈ ਕਿ ਰਾਹੁਲ ਗਾਂਧੀ ਨੇ ਸਦਨ 'ਚ ਜੋ ਬਿਆਨ ਦਿੱਤਾ। ਉਨ੍ਹਾਂ ਰਾਹੁਲ 'ਤੇ ਆਪਣੀ ਭੜਾਸ ਕੱਢਦੇ ਆਖਿਆ ਕਿ ਰਾਹੁਲ ਅਕਸਰ ਰਾਮ ਮੰਦਿਰ ਦੇ ਖਿਲਾਫ ਅਤੇ ਸਨਾਤਨ ਦੇ ਖਿਲਾਫ ਬੋਲਦਾ ਰਹਿੰਦਾ ਹੈ। ਅਸੀਂ ਬਾਰ-ਬਾਰ ਰਾਹੁਲ ਦਾ ਵਿਰੋਧ ਕਰਦੇ ਹਾਂ ਪਰ ਉਸ ਦੇ ਕੰਨਾਂ 'ਤੇ ਜੂੰਅ ਨਹੀਂ ਸਰਕਦੀ। ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਹਿੰਦੂ ਸ਼ਾਂਤੀ ਪਸੰਦ ਲੋਕ ਹਨ ਪਰ ਜੇਕਰ ਕੋਈ ਉਨ੍ਹਾਂ ਨੂੰ ਤੰਗ ਕਰੇਗਾ ਤਾਂ ਹਿੰਦੂ ਹਿੰਸਕ ਹੁੰਦਾ ਹੈ। ਹਿੰਦੂ ਚਾਹੁੰਦਾ ਹੈ ਕਿ ਦੇਸ਼ ਦੇ ਵਿੱਚ ਸ਼ਾਂਤੀ ਰਹੇ, ਦੇਸ਼ ਤਰੱਕੀ ਕਰੇ। ਇਸੇ ਕਰਕੇ ਤੀਸਰੀ ਵਾਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ । ਕਾਂਗਰਸ ਅੱਜ ਨਰਾਸ਼ ਹੈ ਕਿਉਂਕਿ 10 ਸਾਲ ਬਾਅਦ ਵੀ ਸਰਕਾਰ ਨਹੀਂ ਬਣਾ ਸਕੀ।