ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਅਜਨਾਲਾ ਦੌਰਾ, ਇੱਥੇ ਪਹੁੰਚ ਕੀਤਾ ਇਹ ਕੰਮ - Tree Plants Goal - TREE PLANTS GOAL
Published : Jul 15, 2024, 7:40 AM IST
ਅੰਮ੍ਰਿਤਸਰ ਵਿਖੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਦੇ ਪਿੰਡ ਹਰਦੋ ਪੁਤਲੀ ਦੀ ਪੰਚਾਇਤੀ ਜ਼ਮੀਨ ਉੱਤੇ ਕਰੀਬ ਤਿੰਨ ਏਕੜ ਰਕਬੇ ਵਿੱਚ ਜੰਗਲ ਲਾਉਣ ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆਂ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਪੰਜਾਬ ਨੂੰ ਰੰਗਲਾ ਤੇ ਹਰਾ ਭਰਾ ਬਣਾਉਣ ਦਾ ਸੁਪਨਾ ਹੈ ਜਿਸ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਵੱਲੋਂ ਆਪਣੇ ਹਲਕੇ ਵਿੱਚ 15 ਅਗਸਤ ਤੱਕ ਇੱਕ ਲੱਖ ਬੂਟਾ ਲਾਉਣ ਦਾ ਟੀਚਾ ਕਰਾਂਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਮੰਗੀਆਂ ਗਈਆਂ ਹਨ, ਜਿਨ੍ਹਾਂ ਉੱਤੇ 50 ਹਜ਼ਾਰ ਦੇ ਕਰੀਬ ਬੂਟੇ ਲੱਗਣਗੇ ਅਤੇ ਅਜਨਾਲਾ ਤੋਂ ਬਾਹਰ ਨੂੰ ਜਾਂਦੀਆਂ ਸੜਕਾਂ ਉੱਤੇ ਵੀ ਪੰਜਾਬ ਦੇ ਕਰੀਬ ਬੂਟੇ ਲਾਉਣ ਦਾ ਟੀਚਾ ਮਿਥਿਆ ਗਿਆ ਹੈ।