ਮਲੋਟ ਦੇ ਨਾਮੀ ਮਾਲ 'ਚ ਪੁਲਿਸ ਨੇ ਮਾਰੀ ਰੇਡ, ਸਪਾ ਸੈਂਟਰ ਚੋਂ 16 ਮੁੰਡੇ ਕੁੜੀਆਂ ਨੂੰ ਕੀਤਾ ਕਾਬੂ - Police raided mall in Malot - POLICE RAIDED MALL IN MALOT
Published : Jul 5, 2024, 12:56 PM IST
ਸ੍ਰੀ ਮੁਕਤਸਰ ਸਾਹਿਬ : ਸੂਬੇ 'ਚ ਇਹਨੀਂ ਦਿਨੀਂ ਵੱਖ ਵੱਖ ਥਾਵਾਂ ਉੱਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤਹਿਤ ਛਾਪੇਮਾਰੀ ਦੌਰਾਨ ਬੀਤੀ ਦੇਰ ਸ਼ਾਮ ਮਲੋਟ ਦੇ ਸਕਾਈ ਮਾਲ ਵਿਖੇ ਚੱਲ ਰਹੇ ਦੋ ਮਸਾਜ ਸੈਂਟਰਾਂ ਚੋੋਂ ਪੁਲਿਸ ਨੇ ਕੁੜੀਆਂ ਮੁੰਡਿਆਂ ਨੂੰ ਕਾਬੂ ਕੀਤਾ। ਪੁਲਿਸ ਮੁਤਾਬਿਕ ਮਲੋਟ ਅਤੇ ਮੁਕਤਸਰ ਦੀ ਪੁਲਿਸ ਵੱਲੋਂ ਕੀਤੀ ਸਾਂਝੀ ਰੇਡ ਦੋਰਾਨ 14 ਦੇ ਕਰੀਬ ਔਰਤਾਂ ਅਤੇ ਲੜਕਿਆਂ ਨੂੰ ਹਿਰਾਸਤ 'ਚ ਲਿਆ ਹੈ। ਥਾਣਾ ਸਿਟੀ ਮਲੋਟ ਦੇ ਥਾਣਾ ਮੁੱਖੀ ਕਰਮਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਲੌਟ ਦੇ ਸਕਾਈ ਮਾਲ ਵਿੱਚ ਕੁਝ ਲੋਕਾਂ ਵੱਲੋਂ ਮਸਾਜ ਸੈਂਟਰਾਂ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਹੈ। ਪੁਲਿਸ ਵੱਲੋਂ ਕੀਤੀ ਗਈ ਛਾਪੇਮਮਰੀ ਦੌਰਾਨ ਉਹ ਕੋਈ ਕਨੂੰਨੀ ਦਸਤਾਵੇਜ਼ ਨਹੀਂ ਪੇਸ਼ ਕਰ ਸਕੇ। ਇਨ੍ਹਾਂ ਦੋਵੇ ਮਸਾਜ ਸੈਂਟਰਾਂ ਵਿਚੋਂ 8 ਔਰਤਾਂ ਅਤੇ 6 ਵਿਅਕਤੀਆ ਨੂੰ ਮੌਕੇ 'ਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ 2 ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਨ੍ਹਾਂ ਖਿਲਾਫ ਅਲੱਗ ਅਲੱਗ ਧਰਾਵਾ ਤਹਿਤ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤੇ ਜਾ ਰਹੇ ਹਨ। ਪੁਲਿਸ ਨੇ ਕਿਹਾ ਕਿ ਅਜਿਹੇ ਕਿਸੇ ਵੀ ਕੰਮ ਨੂੰ ਕਰਨ ਦੀ ਅਨੁਮਤੀ ਨਹੀਂ ਦਿੱਤੀ ਜਾਵੇਗੀ ਜਿਸ ਨਾਲ ਸਮਾਜ ਵਿੱਚ ਨੌਜਵਾਨ ਪੀੜ੍ਹੀ 'ਤੇ ਮਾੜਾ ਅਸਰ ਪੈਨਦਾ ਹੋਵੇ।ਇਸ ਲਈ ਆਉਣ ਵਾਲੇ ਸਮੇਂ ਵਿੱਚ ਵੀ ਕਾਰਵਾਈ ਜਾਰੀ ਰਹੇਗੀ।