ਸੀਵਰੇਜ ਅਤੇ ਮੀਂਹ ਦੇ ਪਾਣੀ ਤੋਂ ਤੰਗ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਕੱਢੀ ਭੜਾਸ - sewage and rainwater problem - SEWAGE AND RAINWATER PROBLEM
Published : Jul 6, 2024, 4:39 PM IST
ਸੰਗਰੂਰ: ਸੀਐਮ ਸਿਟੀ ਸੰਗਰੂਰ 'ਚ ਸੀਵਰੇਜ ਅਤੇ ਮੀਂਹ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਤੰਗ ਦੁਕਾਨਦਾਰਾਂ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਆਪਣਾ ਰੋਸ ਪ੍ਰਗਟ ਕਰਦਿਆਂ ਨਾਆਰੇਬਾਜ਼ੀ ਕੀਤੀ ਗਈ। ਉਨ੍ਹਾਂ ਲੋਕਾਂ ਦਾ ਕਹਿਣਾ ਕਿ ਮੀਂਹ ਦੀ ਸਮੱਸਿਆ ਅੱਜ ਦੀ ਹੋ ਸਕਦੀ ਹੈ ਪਰ ਸੀਵਰੇਜ ਦੇ ਓਵਰਫਲੋਅ ਪਾਣੀ ਦੀ ਸਮੱਸਿਆ ਕਈ ਮਹੀਨਿਆਂ ਤੋਂ ਆ ਰਹੀ ਹੈ, ਜਿਸ ਦੀ ਉਹ ਕਈ ਵਾਰ ਸ਼ਿਕਾਇਤ ਵੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ। ਦੁਕਾਨਦਾਰਾਂ ਦਾ ਕਹਿਣਾ ਕਿ ਸੀਵਰੇਜ ਦਾ ਪਾਣੀ ਸੜਕ 'ਤੇ ਖੜਨ ਕਾਰਨ ਹਰ ਸਮੇਂ ਗੰਦੀ ਮੁਸਕ ਆਉਂਦੀ ਹੈ ਤੇ ਸਾਡਾ ਇਥੇ ਖੜਨਾ ਤੇ ਇਥੋਂ ਲੰਘਣਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਕਈ ਵਾਰ ਹਲਕਾ ਵਿਧਾਇਕ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਚੁੱਕੇ ਹਾਂ ਪਰ ਉਨ੍ਹਾਂ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਮਾਮਲੇ ਸੰਬੰਧੀ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਐਸ.ਐਸ ਢਿੱਲੋਂ ਨੇ ਕਿਹਾ ਕਿ ਮੀਂਹ ਕਾਰਨ ਵੇਸਟ ਲਿਫਾਫੇ ਜਾਂ ਹੋਰ ਕੁਝ ਚੀਜਾਂ ਸੀਵਰੇਜ 'ਚ ਚਲੀਆਂ ਗਈਆਂ, ਜਿਸ ਕਾਰਨ ਕਈ ਥਾਵਾਂ 'ਤੇ ਸੀਵਰੇਜ ਓਵਰਫਲੋਅ ਹੋਣ ਦੀ ਸਮੱਸਿਆ ਆਈ ਹੈ, ਜੋ ਜਲਦ ਠੀਕ ਕਰ ਦਿੱਤੀ ਜਾਵੇਗੀ।