ਕਪੂਰਥਲਾ ਪੁਲਿਸ ਦਾ ਐਕਸ਼ਨ, ਨਾਜਾਇਜ਼ ਹਥਿਆਰਾਂ ਸਣੇ ਪੰਜ ਮੁਲਜ਼ਮਾਂ ਨੂੰ ਕੀਤਾ ਕਾਬੂ - ਨਾਜਾਇਜ਼ ਹਥਿਆਰ ਬਰਾਮਦ
Published : Feb 13, 2024, 8:58 PM IST
ਕਪੂਰਥਲਾ ਪੁਲਿਸ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਕਪੂਰਥਲਾ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਵਿੱਚ ਨਾਜਾਇਜ਼ ਹਥਿਆਰ ਬਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਜੇਲ੍ਹ ਵਿਚ ਵੀ ਨੈਕਸਸ ਬਣਾ ਕੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ ਅਤੇ ਇਹਨਾ ਵਲੋਂ ਜ਼ਮੀਨੀ ਕਬਜ਼ਿਆਂ ਲਈ ਵੀ ਇਹਨਾਂ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਸਬੰਧੀ ਐੱਸ ਐੱਸ ਪੀ ਨੇ ਦੱਸਿਆ ਕਿ ਇਹਨਾਂ ਸਾਰੀਆਂ 'ਤੇ ਹੀ ਵੱਖ-ਵੱਖ ਥਾਣਿਆਂ 'ਚ ਮੁਕੱਦਮੇ ਦਰਜ ਹਨ ਅਤੇ ਸਾਰੇ ਹੀ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਏ ਸਨ। ਉਨ੍ਹਾਂ ਦੱਸਿਆ ਕਿ ਇੱਕ ਮੁਲਜ਼ਮ ਹਾਲ ਹੀ 'ਚ ਨਸ਼ਾ ਮੁਕਤੀ ਕੇਂਦਰ ਵਿਚੋਂ ਇਲਾਜ ਕਰਵਾ ਕੇ ਬਾਹਰ ਆਇਆ ਸੀ। ਅਧਿਕਾਰੀ ਨੇ ਦੱਸਿਆ ਕਿ ਇਹਨਾ ਕੋਲੋ ਬਰਾਮਦਗੀ ਦੇ ਤੌਰ 'ਤੇ 04 ਪਿਸਟਲ 7.65 MM ਸਮੇਤ 05 ਰੌਂਦ , 01 ਰਾਈਫਲ 12 ਬੋਰ ਸਿੰਗਲ ਬੈਰਲ ਸਮੇਤ 02 ਰੌਂਦ, 01 ਰਾਈਫਲ 12 ਬੋਰ ਡਬਲ ਬੈਰਲ ਸਮੇਤ 02 ਰੌਂਦ, ਇੱਕ ਕਾਰ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਏ ਹਨ। ਪੁਲਿਸ ਅਨੁਸਾਰ ਇਹਨਾਂ ਕੋਲੋਂ ਪੁੱਛਗਿੱਛ ਵਿੱਚ ਹੋਰ ਵੀ ਅਹਿਮ ਜਾਣਕਾਰੀਆਂ ਸਾਹਮਣੇ ਆਉਣ ਦੀ ਆਸ ਹੈ।