ਲੋਕਾਂ ਨੇ ਔਰਤ ਤੋਂ ਸੋਨੇ ਦੀ ਚੇਨ ਖੋਹਣ ਵਾਲੇ ਵਿਅਕਤੀ ਦਾ ਚਾੜਿਆ ਕੁੱਟਾਪਾ, ਕੀਤਾ ਪੁਲਿਸ - Kapurthala latest news - KAPURTHALA LATEST NEWS
Published : Apr 22, 2024, 10:59 PM IST
ਕਪੂਰਥਲਾ: ਕਪੂਰਥਲਾ ਦੀ ਮੁੱਖ ਸਬਜ਼ੀ ਮੰਡੀ ਅਤੇ ਭੀੜ-ਭੜੱਕੇ ਵਾਲੇ ਇਲਾਕੇ 'ਚ ਇੱਕ ਔਰਤ ਤੋਂ ਚੇਨ ਖੋਹ ਕੇ ਭੱਜ ਰਿਹਾ ਸੀ। ਆਸ-ਪਾਸ ਦੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਜਦੋਂ ਪਤਾ ਲੱਗਿਆ ਤਾਂ ਨੌਜਵਾਨ ਦੇ ਮਗਰ ਭੱਜ ਕੇ ਉਸ ਨੂੰ ਫੜ ਕੇ ਮੌਕੇ ਤੇ ਹੀ ਕਾਬੂ ਕਰ ਲਿਆ। ਉਸ ਸਮੇਂ ਹੀ ਲੋਕਾਂ ਨੇ ਉਸ ਨੂੰ ਫੜ ਕੇ ਥੱਪੜਾਂ ਨਾਲ, ਲੱਤਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਫਿਰ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਥਾਣੇ ਵਿੱਚ ਲੈ ਗਏ ਅਤੇ ਥਾਣੇ ਵਿੱਚ ਲਜ਼ਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਉਸ ਤੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।