ਲੁਟੇਰਿਆਂ ਦੇ ਹੌਸਲੇ ਬੁਲੰਦ, ਇੱਕ ਹਫ਼ਤੇ 'ਚ ਚੋਰੀ ਦੀਆਂ 4 ਵਾਰਦਾਤਾਂ - Robbery incident in Faridkot - ROBBERY INCIDENT IN FARIDKOT
Published : Jul 24, 2024, 10:26 AM IST
ਫ਼ਰੀਦਕੋਟ: ਇਨੀਂ ਦਿਨੀ ਲੁਟੇਰਿਆਂ ਦਾ ਇਨ੍ਹਾਂ ਖੌਫ ਵੱਧ ਚੁੱਕਾ ਹੈ। ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਲੁਟੇਰੇ ਪੁਲਿਸ ਨੂੰ ਠੇਂਗਾ ਦਿਖਾ ਕੇ ਫਰਾਰ ਹੋ ਰਹੇ ਹਨ। ਪੁਲਿਸ ਉਨ੍ਹਾਂ ਦੀ ਤਲਾਸ਼ ਵੀ ਨਹੀਂ ਕਰ ਸਕੀ। ਇੱਕ ਹਫਤੇ ਅੰਦਰ ਸ਼ਹਿਰ 'ਚ ਅੱਜ ਚੌਥੀ ਲੁੱਟ ਦੀ ਵਾਰਦਾਤ ਨੂੰ ਲੁਟੇਰਿਆਂ ਨੇ ਅੰਜ਼ਾਮ ਦੇ ਦਿੱਤਾ। ਪਰ ਪੁਲਿਸ ਸਿਰਫ ਸੀਸੀਟੀਵੀ ਕੈਮਰੇ ਹੀ ਫਰੋਲ ਰਹੀ ਹੈ। ਇਹ ਘਟਨਾ ਫਰੀਦਕੋਟ ਦੇ ਚਹਿਲ ਰੋਡ 'ਤੇ ਸਥਿਤ ਕਰਿਆਨੇ ਦੀ ਦੁਕਾਨ ਤੇ ਵਾਪਰੀ ਜਦੋਂ ਇੱਕ ਬਾਇਕ 'ਤੇ ਸਵਾਰ ਹੋ ਕੇ ਤਿੰਨ ਬਦਮਾਸ਼ ਕਰਿਆਨੇ ਦੀ ਦੁਕਾਨ 'ਚ ਕੁੱਝ ਲੈਣ ਬਹਾਨੇ ਵੜੇ ਸਨ, ਪਰ ਦੁਕਾਨਦਾਰ ਇਕੱਲਾ ਦੇਖ ਉਨ੍ਹਾਂ ਵੱਲੋਂ ਮੌਕਾ ਦੇਖ ਉਸਨੂੰ ਗਲਵੇ ਤੋਂ ਫੜ ਕੇ ਜਾਨੋ ਮਾਰਨ ਦੀ ਧਮਕੀ ਦੇ ਕੇ ਗੱਲੇ 'ਚ ਪਈ,ਸਾਰੀ ਨਕਦੀ ਕੱਢ ਕੇ ਲੈ ਗਏ। ਗੌਰਤਲਬ ਹੈ ਕੇ ਕਰਿਆਨੇ ਦੀ ਦੁਕਾਨ 'ਤੇ ਬੈਠਾ ਲੜਕਾ ਅਪੰਗ ਹੋਣ ਦੇ ਚੱਲਦੇ ਉਨ੍ਹਾਂ ਲੁਟੇਰਿਆਂ ਦਾ ਵਿਰੋਧ ਨਾ ਕਰ ਸਕਿਆ। ਦੂਜੇ ਪਾਸੇ ਉਨ੍ਹਾਂ ਵੱਲੋ ਹਥਿਆਰ ਹੋਣ ਦੀ ਧਮਕੀ ਵੀ ਦਿੱਤੀ ਜਾ ਰਹੀ ਸੀ। ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ 'ਚ ਲੁਟੇਰਿਆਂ ਦੀਆਂ ਤਸਵੀਰਾਂ ਵੀ ਰਿਕਾਰਡ ਹੋ ਗਈਆਂ।