ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 3 ਸਮੱਗਲਰਾਂ ਕੋਲੋਂ 2 ਕਿਲੋ 63 ਗ੍ਰਾਮ ਹੈਰੋਇਨ ਅਤੇ 181 ਕਿਲੋ 185 ਗ੍ਰਾਮ ਭੁੱਕੀ ਕੀਤੀ ਬਰਾਮਦ - POLICE ARREST 3 SMUGGLERS
Published : Jan 7, 2025, 11:02 PM IST
ਫਿਰੋਜ਼ਪੁਰ: ਫਿਰੋਜ਼ਪੁਰ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 3 ਸਮੱਗਲਰਾਂ ਕੋਲੋਂ 2 ਕਿਲੋ 63 ਗ੍ਰਾਮ ਹੈਰੋਇਨ ਅਤੇ 181 ਕਿਲੋ 185 ਗ੍ਰਾਮ ਭੁੱਕੀ ਬਰਾਮਦ ਕੀਤੀ ਹੈ। ਐਸਐਸਪੀ ਸੌਮਿਆ ਮਿਸ਼ਰਾ ਨੇ ਜਾਣਕਾਰੀ ਦਿੱਤੀ ਜਿਵੇਂ ਕਿ ਸਭ ਨੂੰ ਪਤਾ ਪੰਜਾਬ ਵਿੱਚ ਨਸ਼ਾ ਤਸਕਰਾਂ ਦਾ ਬੋਲ-ਬਾਲਾ ਬਹੁਤ ਜਿਆਦਾ ਹੋ ਗਿਆ ਸੀ ਇਸ ਨੂੰ ਲੈ ਕੇ ਸਰਕਾਰ ਵੱਲੋਂ ਸਖ਼ਤ ਕਾਰਵਾਈ ਕਰਨ ਦਾ ਰਵੱਈਆ ਅਪਣਾਇਆ ਗਿਆ। ਉਸ ਤੇ ਤਹਿਤ ਉਨ੍ਹਾਂ ਨਸ਼ਾ ਸਮਗਲਰਾਂ ਦੀਆਂ ਜਾਇਦਾਦਾਂ ਵੀ ਫਰੀਜ਼ ਕੀਤੀਆਂ ਗਈਆਂ। ਜਿੰਨਾਂ ਵੱਲੋਂ ਨਸ਼ਾ ਵੇਚ ਕੇ ਜਾਇਦਾਦ ਬਣਾਈਆਂ ਗਈਆਂ ਸੀ ਤੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਜਗ੍ਹਾ-ਜਗ੍ਹਾ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਵੱਲੋਂ ਅਲੱਗ-ਅਲੱਗ ਟੀਮਾਂ ਬਣਾ ਕੇ ਇਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੇ ਚਲਦੇ ਐਸਐਸਪੀ ਫਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਦੋ ਤਸਕਰਾਂ ਕੋਲੋਂ 2 ਕਿਲੋ 63 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।