ਝੋਨੇ ਦੀ ਚੁਕਾਈ ਨਾ ਹੋਣ ਤੋਂ ਖਫ਼ਾ ਕਿਸਾਨ, ਸਰਕਾਰ ਖ਼ਿਲਾਫ਼ ਧਰਨਾ ਲਾਕੇ ਹਾਈਵੇਅ ਕੀਤਾ ਜਾਮ, ਰਾਹਗੀਰਾਂ ਨੇ ਕੀਤਾ ਹੰਗਾਮਾ - FARMERS OVER NON PAYMENT OF PADDY
Published : Oct 18, 2024, 1:13 PM IST
ਪਟਿਆਲਾ : ਤਿਉਹਾਰਾਂ ਦੇ ਸੀਜਨ ਨੂੰ ਦੇਖਦੇ ਹੋਏ ਅਤੇ ਪਿਛਲੇ ਦਿਨਾਂ ਤੋਂ ਮੰਡੀਆਂ ਵਿੱਚ ਜੀਰੀ ਨਾ ਵਿਕਣ ਕਰਕੇ ਕਿਸਾਨਾਂ ਨੂੰ ਮਜਬੂਰਨ ਪਟਿਆਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰਨਾ ਪਿਆ। ਜਿਥੇ ਕਿਸਾਨਾਂ ਨੂੰ ਤਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਆਮ ਜਨਤਾ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਿਸਾਨਾਂ ਅਤੇ ਰਾਹਗੀਰਾਂ ਦੀ ਆਪਸ ਵਿੱਚ ਝੜਪ ਹੋ ਗਈ। ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੀ ਮਰਜ਼ੀ ਨਾਲ ਸੜਕਾਂ 'ਤੇ ਨਹੀਂ ਬੈਠੇ ਹਾਂ। ਸਾਡੀ ਮਜਬੂਰੀ ਹੈ ਕਿ ਸਾਨੂੰ ਧਰਨਾ ਦੇਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਅੱਠ ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਹਾਂ, ਪ੍ਰਸ਼ਾਸਨ ਸਾਡੀ ਨਹੀਂ ਸੁਣਦਾ। ਜੇਕਰ ਸਾਡੀ ਜੀਰੀ ਨਹੀਂ ਚੁੱਕੀ ਜਾਵੇਗੀ ਤਾਂ ਅਸੀਂ ਆਪਣੇ ਬੱਚਿਆਂ ਨਾਲ ਤਿਉਹਾਰ ਕਿੱਦਾਂ ਮਨਾਵਾਂਗੇ। ਅਸੀਂ ਪ੍ਰਸ਼ਾਸਨ ਤੋਂ ਤੰਗ ਆ ਕੇ ਧਰਨਾ ਸ਼ੁਰੂ ਕਰ ਦਿੱਤਾ, ਕਿਸਾਨਾਂ ਨੇ ਕਿਹਾ ਕਿ ਦੀਵਾਲੀ ਵੀ ਆ ਰਹੀ ਹੈ, ਦੁਸਹਿਰਾ ਵੀ ਲੰਘ ਗਿਆ ਹੈ, ਅੱਜ ਵਾਲਮੀਕਿ ਜੈਅੰਤੀ ਹੈ, ਉਸ ਤੋਂ ਬਾਅਦ ਹੋਰ ਕਰਵਾ ਅਤੇ ਚਕਰੀਆ, ਜਦੋਂ ਕੋਈ ਪੈਸਾ ਨਹੀਂ ਹੋਵੇਗਾ, ਸਾਡੇ ਘਰ ਅਸੀਂ ਤਿਉਹਾਰ ਕਿੱਥੇ ਮਨਾਵਾਂਗੇ? ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ, ਸਾਰੇ ਦਾਅਵੇ ਝੂਠੇ ਹਨ ਅਤੇ ਅਸੀਂ ਮੰਡੀ ਵਿਚ ਹਾਂ ਸਾਨੂੰ ਪੁੱਛੋ, ਛੋਟੇ ਤੋਂ ਲੈ ਕੇ ਉੱਚ ਪੱਧਰ ਤੱਕ ਕੋਈ ਵੀ ਅਧਿਕਾਰੀ ਗੱਲ ਕਰਨ ਲਈ ਨਹੀਂ ਆਇਆ।