ਮੁੜ ਸੁਰਖੀਆਂ 'ਚ ਇਹ ਜੇਲ੍ਹ; ਤਲਾਸ਼ੀ ਦੌਰਾਨ ਮਿਲੇ 10 ਮੋਬਾਈਲ ਫੋਨ, 10 ਹਵਾਲਾਤੀਆਂ ਖਿਲਾਫ ਮਾਮਲਾ ਦਰਜ - mobile recovered from Faridkot jail - MOBILE RECOVERED FROM FARIDKOT JAIL
Published : Apr 18, 2024, 8:01 AM IST
ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਜੇਲ੍ਹਾਂ ਅੰਦਰ ਮੋਬਾਇਲ ਫ਼ੋਨ ਕਿਸ ਤਰਾਂ ਪੁੱਜ ਰਹੇ ਹਨ ਇਸ ਨੂੰ ਲੈਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ। ਜੇਕਰ ਗੱਲ ਕਰੀਏ ਫਰੀਦਕੋਟ ਦੀ ਮਾਡਰਨ ਜੇਲ੍ਹ ਦੀ ਤਾਂ ਇਸ ਜੇਲ੍ਹ ਅੰਦਰ ਬੰਦ ਕੈਦੀਆਂ ਕੋਲੋ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਭਾਵੇ ਕਿ ਜੇਲ੍ਹ ਪ੍ਰਸ਼ਾਸਨ ਦਾਅਵਾ ਕਰਦਾ ਹੈ ਕੇ ਜੇਲ੍ਹ ਦੀ ਬਾਹਰੀ ਕੰਧ ਤੋਂ ਮੋਬਾਇਲ ਫੋਨ ਅਤੇ ਹੋਰ ਪਬੰਦੀਸ਼ੁਦਾ ਸਮਾਨ ਅੰਦਰ ਸੁੱਟਿਆ ਜਾਂਦਾ ਹੈ ਪਰ ਕੈਦੀਆਂ ਕੋਲ ਉਸ ਸਮਾਨ ਦਾ ਪਹੁੰਚਣਾ ਕਿਸੇ ਨਾ ਕਿਸੇ ਮੁਲਾਜ਼ਮ ਦੀ ਮਿਲੀ ਭੁਗਤ ਵੱਲ ਇਸ਼ਾਰਾ ਜਰੂਰ ਕਰਦਾ ਹੈ। ਨਵੇਂ ਮਾਮਲੇ ਤਹਿਤ ਜੇਲ੍ਹ ਦੀਆਂ ਬੈਰਕਾਂ ਦੀ ਤਲਾਸ਼ੀ ਦੌਰਾਨ 10 ਹਵਾਲਤੀਆਂ ਕੋਲੋ 10 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਥਾਣਾ ਸਿਟੀ ਵਿਖੇ 10 ਹਵਾਲਤੀਆਂ ਖਿਲਾਫ ਜੇਲ੍ਹ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਇਨ੍ਹਾਂ ਹਵਾਲਤੀਆਂ ਨੂੰ ਪ੍ਰੋਡਕਸ਼ਨ ਵਰੰਟ ਉੱਤੇ ਲਿਆ ਕੇ ਪੁੱਛਗਿੱਛ ਕਰਨ ਦੀ ਗੱਲ ਕਹੀ ਗਈ ਹੈ।