ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਤਰੀਕ 22 ਮਾਰਚ ਨੂੰ , ਅੱਜ ਜੱਜ ਦੀ ਛੁੱਟੀ ਹੋਣ ਕਾਰਣ ਨਹੀਂ ਹੋ ਸਕੀ ਤਮਾਮ ਮੁਲਜ਼ਮਾਂ ਦੀ ਪੇਸ਼ੀ - ਸਿੱਧੂ ਮੂਸੇਵਾਲਾ
Published : Mar 11, 2024, 4:14 PM IST
ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ 25 ਮੁਲਜ਼ਮਾਂ ਦੀ ਅੱਜ ਮਾਨਸਾ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਜਰੀਏ ਪੇਸ਼ ਹੋਣ ਸੀ ਪਰ ਜੱਜ ਦੀ ਛੁੱਟੀ ਹੋਣ ਦੇ ਚਲਦਿਆਂ ਕੇਸ ਦੀ ਲੀਗਲ ਪੈਰਵਾਈ ਨਾ ਹੋ ਸਕੀ। ਇਸ ਕਾਰਣ ਕੇਸ ਦੀ ਅਗਲੀ ਤਰੀਕ 22 ਮਾਰਚ ਰੱਖੀ ਗਈ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਕੀਲ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਜੱਜ ਦੀ ਛੁੱਟੀ ਹੋਣ ਦੇ ਚਲਦਿਆਂ ਕੇਸ ਦੀ ਅਗਲੀ ਤਰੀਕ 22 ਮਾਰਚ ਰੱਖੀ ਗਈ ਹੈ। ਜਦੋਂ ਕਿ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ, ਚਰਨਜੀਤ ਚੇਤਨ ਅਤੇ ਜਗਤਾਰ ਸਿੰਘ ਵੱਲੋਂ ਕੇਸ ਵਿੱਚੋਂ ਡਿਸਚਾਰਜ ਕਰਨ ਦੀ ਲਗਾਈ ਗਈ ਅਰਜੀ ਅਤੇ ਮਾਨਸਾ ਪੁਲਿਸ ਤੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸਬੰਧੀ ਮੰਗੀ ਗਈ ਸਟੇਟਸ ਰਿਪੋਰਟ ਉੱਤੇ ਵੀ 22 ਮਾਰਚ ਨੂੰ ਸੁਣਵਾਈ ਹੋਵੇਗੀ। ਉਹਨਾਂ ਦੱਸਿਆ ਕਿ ਕਿਸੇ ਵੀ ਮੁਲਜ਼ਮ ਨੂੰ ਫਿਜ਼ੀਕਲ ਰੂਪ ਵਿੱਚ ਅਦਾਲਤ ਅੰਦਰ ਪੇਸ਼ ਨਹੀਂ ਕੀਤਾ ਗਿਆ।