ਅੰਮ੍ਰਿਤਸਰ ਦੇ ਪਿੰਡ ਬੋਹਲੀਆਂ ਦੀ ਦਲਜੀਤ ਕੌਰ ਨੇ ਆਪਣੇ ਘਰ ਨੂੰ ਬਣਾਇਆ ਅਜਿਹਾ ਕਿ ਹਰ ਵਾਤਾਵਰਨ ਪ੍ਰੇਮੀ ਦਾ ਮੋਹ ਲਿਆ ਮੰਨ - environment of the house
Published : Jul 13, 2024, 6:13 PM IST
ਅੰਮ੍ਰਿਤਸਰ: ਪੰਜਾਬ ਨੂੰ ਹਰਿਆ ਭਰਿਆ ਰੱਖਣ ਲਈ ਅੱਜ ਕੱਲ ਜਿੱਥੇ ਜਿਆਦਾ ਤੋਂ ਜਿਆਦਾ ਪੌਦੇ ਲਗਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਅਜਿਹੀ ਵਾਤਾਵਰਨ ਪ੍ਰੇਮੀ ਹੈ ਅੰਮ੍ਰਿਤਸਰ ਦੀ ਦਲਜੀਤ ਕੌਰ, ਜਿਨਾਂ ਨੇ ਆਪਣਾ ਆਲਾ ਦੁਆਲਾ ਅਤੇ ਆਪਣੇ ਘਰ ਨੂੰ ਹਰਿਆ ਭਰਿਆ ਰੱਖਣ ਲਈ ਘਰ ਵਿੱਚ ਹੀ ਕਈ ਪ੍ਰਕਾਰ ਦੇ ਫੁੱਲ ਬੂਟੇ ਲਗਾਏ ਹਨ। ਦਲਜੀਤ ਕੌਰ ਪਿਛਲੇ ਕਈ ਸਾਲਾਂ ਤੋਂ ਆਪਣੇ ਘਰ ਵਿੱਚ ਕਈ ਪ੍ਰਕਾਰ ਦੇ ਫੁੱਲ ਬੂਟੇ ਲਗਾ ਕੇ ਇਹਨਾਂ ਦੀ ਸੰਭਾਲ ਕਰ ਰਹੀ ਹੈ, ਦਲਜੀਤ ਕੌਰ ਦਾ ਮੰਨਣਾ ਹੈ ਕਿ ਇਸ ਨਾਲ ਇਕ ਤੇ ਉਸ ਦਾ ਘਰ ਹਰਿਆ ਭਰਿਆ ਹੈ ਅਤੇ ਦੂਸਰਾ ਇਹ ਪੌਦੇ ਉਹਨਾਂ ਦੇ ਪਰਿਵਾਰ ਨੂੰ ਆਕਸੀਜਨ ਦਿੰਦੇ ਹਨ ਅਤੇ ਸਵੇਰੇ ਉਠਦੇ ਹੀ ਇਹ ਹਰਿਆ ਭਰਿਆ ਵਾਤਾਵਰਨ ਅਤੇ ਫੁੱਲ ਬੂੱਟੇ ਬਹੁਤ ਵਧੀਆ ਅਹਿਸਾਸ ਦਿੰਦੇ ਹਨ। ਇਸ ਸਬੰਧੀ ਗੱਲਬਾਤ ਕਰਦੇ ਹੋਏ ਦਿਲਜੀਤ ਕੌਰ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਫੁੱਲ ਬੂਟੇ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕਰ ਰਹੀ ਹੈ ਉਹਨਾਂ ਕਿਹਾ ਕਿ ਸਾਨੂੰ ਆਪਣਾ ਆਲਾ ਦੁਆਲਾ ਹਰਿਆ ਭਰਿਆ ਰੱਖਣ ਲਈ ਅਜਿਹੇ ਫੁੱਲ ਬੂਟੇ ਲਗਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹਨਾਂ ਫੁੱਲ ਬੂਟਿਆਂ ਦੇ ਨਾਲ ਉਹਨਾਂ ਦਾ ਘਰ ਦਾ ਆਲਾ ਦੁਆਲਾ ਹਰਿਆ ਭਰਿਆ ਅਤੇ ਸੁੰਦਰ ਰਹਿੰਦਾ ਹੈ ਤੇ ਉਥੇ ਹੀ ਇਹ ਫੁੱਲ ਬੂਟੇ ਉਹਨਾਂ ਨੂੰ ਆਕਸੀਜਨ ਦਿੰਦੇ ਹਨ ।