ਕਾਂਗਰਸੀ ਉਮੀਦਵਾਰ ਧਰਮਵੀਰ ਗਾਂਧੀ ਨੇ ਬੂਥਾਂ 'ਤੇ ਬਿਠਾਏ ਪਹਿਰੇਦਾਰ, ਕਿਹਾ ਚੋਣ ਕਮਿਸ਼ਨ 'ਤੇ ਨਹੀਂ ਭਰੋਸਾ - exit polls 2024
Published : Jun 3, 2024, 6:24 PM IST
ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਅੱਜ ਸਾਰੇ ਕਾਊਂਟਿੰਗ ਬੂਥਾਂ ਦਾ ਦੌਰਾ ਕਰਨ ਪਹੁੰਚੇ ਜਿਸ ਤੋਂ ਬਾਅਦ ਆਪਣੇ ਨਿਵਾਸ ਸਥਾਨ 'ਤੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਉਹਨਾਂ ਕਿਹਾ ਕਿ ਸਾਨੂ ਖਦਸ਼ਾ ਹੈ ਕਿ ਈਵੀਐਮ ਮਸ਼ੀਨਾਂ ਨਾਲ ਛੇੜਛਾੜ ਹੋ ਸਕਦੀ ਹੈ। ਡਾਕਟਰ ਧਰਮਵੀਰ ਗਾਂਧੀ ਨੇ ਐਗਜਿਟ ਪੋਲਾਂ ਨੂੰ ਲੈਕੇ ਕਿਹਾ ਕਿ ਭਾਜਪਾ ਦੀ ਬੁਖਲਾਹਟ ਸਾਫ ਨਜ਼ਰ ਆ ਰਹੀ ਹੈ। ਮੀਡੀਆ ਉੱਤੇ ਦਿਖਾਏ ਜਾ ਰਹੇ ਐਗਜਿਟ ਪੋਲ ਵਿਕਾਊ ਹਨ। ਉਹਨਾਂ ਕਿਹਾ ਕਿ ਇਲੈਕਸ਼ਨ ਕਮਿਸ਼ਨ 'ਤੇ ਭਰੋਸਾ ਨਹੀਂ ਹੈ। ਇਸ ਲਈ ਉਹ ਆਪ ਜਾਇਜ਼ਾ ਲੈਣ ਆਏ ਹਨ।ਇਸ ਤਹਿਤ ਹੀ ਉਹਨਾਂ ਵਰਕਰਾਂ ਨੂੰ ਕੀਤੀ ਅਪੀਲ ਕੀਤੀ ਹੈ ਕਿ ਸਤਰਕ ਹੋ ਕੇ ਗਿਣਤੀ ਕਰਵਾਓ ਅਤੇ ਨਾਲ ਹੀ ਗਿਣਤੀ ਦੇ ਅਖੀਰਲੇ ਦਿਨ ਤਕ ਡੱਬੇ ਨਾ ਛੱਡੇ ਜਾਣ। ਉਹਨਾ ਕਿਹਾ ਕਿ ਭਾਰਤ ਵਿੱਚ ਭਾਜਪਾ ਨੂੰ ਇਸ ਵਾਰ 200 ਸੀਟਾਂ ਵੀ ਨਹੀਂ ਮਿਲਦੀਆਂ। ਨਾਲ ਹੀ ਉਨ੍ਹਾਂ ਸਮੂਹ ਕਾਊਂਟਿੰਗ ਏਜੰਟਾਂ ਨੂੰ ਸੁਚੇਤ ਰਹਿਣ ਦੀ ਹਦਾਇਤ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਹਰੇਕ ਬੂਥ ਮੁਕੰਮਲ ਨਹੀਂ ਹੋ ਜਾਂਦਾ, ਅਗਲੇ ਬੂਥ ਦੀ ਗਿਣਤੀ ਸ਼ੁਰੂ ਨਾ ਕੀਤੀ ਜਾਵੇ। ਉਨ੍ਹਾਂ ਟੈਲੀਵਿਜ਼ਨ 'ਤੇ ਚੱਲ ਰਹੇ ਸਾਰੇ ਐਗਜ਼ਿਟ ਪੋਲ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਸਿਆਸੀ ਲਾਹਾ ਲੈਣ ਲਈ ਚੋਣ ਗਣਿਤ ਨੂੰ ਧੰਦਾ ਬਣਾ ਦਿੱਤਾ ਗਿਆ ਹੈ।