ਕਾਮੇਡੀਅਨ ਕਪਿਲ ਸ਼ਰਮਾ ਨੇ ਅੰਮ੍ਰਿਤਸਰ 'ਚ ਕੀਤਾ ਦੇਵੀ ਜਾਗਰਣ, ਗਾਇਕ ਮਨੀ ਲਾਡਲਾ ਨੇ ਬੰਨ੍ਹਿਆ ਰੰਗ - Comedian Kapil Sharma in Amritsar - COMEDIAN KAPIL SHARMA IN AMRITSAR
Published : Mar 25, 2024, 12:06 PM IST
ਅੰਮ੍ਰਿਤਸਰ: ਕਪਿਲ ਸ਼ਰਮਾ ਦਾ ਨਵਾਂ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ਰਮਾ ਸ਼ੋਅ' OTT 'ਤੇ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨਵੇਂ ਸ਼ੋਅ ਦੇ ਆਉਣ ਤੋਂ ਪਹਿਲਾਂ ਕਪਿਲ ਸ਼ਰਮਾ ਨੇ ਸ਼ੋਅ ਦੀ ਸਫਲਤਾ ਲਈ ਆਪਣੇ ਘਰ ਜਾਗਰਣ ਦਾ ਆਯੋਜਨ ਕੀਤਾ ਅਤੇ ਦੇਵੀ ਮਾਂ ਦਾ ਆਸ਼ੀਰਵਾਦ ਲਿਆ। ਕਪਿਲ ਸ਼ਰਮਾ ਦੇ ਇਸ ਨਵੇਂ ਸ਼ੋਅ ਵਿੱਚ ਕ੍ਰਿਸ਼ਨਾ ਅਭਿਸ਼ੇਕ, ਅਰਚਨਾ ਪੂਰਨ ਸਿੰਘ ਵਰਗੇ ਉਨ੍ਹਾਂ ਦੇ ਪੁਰਾਣੇ ਦੋਸਤ ਜ਼ਰੂਰ ਨਜ਼ਰ ਆਉਣਗੇ। ਜਾਗਰਣ ਵਿੱਚ ਮਨੀ ਲਾਡਲਾ ਦੇ ਗੀਤ ’ਤੇ ਸਾਰੇ ਨੱਚਦੇ ਹੋਏ ਨਜ਼ਰ ਆਏ। ਜਾਗਰਣ 'ਚ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਗਿੰਨੀ ਸ਼ਰਮਾ ਵੀ ਨਜ਼ਰ ਆਈ। ਸਾਰੀ ਰਾਤ ਚੱਲੇ ਇਸ ਜਾਗਰਣ ਵਿੱਚ ਗਾਇਕ ਮਨੀ ਲਾਡਲਾ ਨੇ ਦੇਵੀ ਮਾਤਾ ਦਾ ਗੁਣਗਾਨ ਕੀਤਾ ਅਤੇ ਸ਼ਬਦ ਗਾ ਕੇ ਸਮਾਗਮ ਦੀ ਸਮਾਪਤੀ ਕੀਤੀ।